ਸ਼ਾਰਟ-ਸਰਕਟ ਨਾਲ ਡਰਾਈਕਲੀਨ ਦੀ ਦੁਕਾਨ ਨੂੰ ਲੱਗੀ ਅੱਗ 20 ਲੱਖ ਦਾ ਹੋਇਆ ਨੁਕਸਾਨ
Saturday, Jun 16, 2018 - 03:43 AM (IST)

ਬਟਾਲਾ(ਬੇਰੀ)-ਅੱਜ ਤਡ਼ਕਸਾਰ ਸਥਾਨਕ ਸਿਨੇਮਾ ਰੋਡ ’ਤੇ ਸਥਿਤ ਇਕ ਡਰਾਈਕਲੀਨ ਦੀ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਕਰਕੇ 20 ਲੱਖ ਦੇ ਕਰੀਬ ਕੱਪਡ਼ਾ ਸਡ਼ ਕੇ ਸੁਆਹ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਗੁੱਡਲਕ ਡਰਾਈਕਲਿਨ ਦੀ ਦੁਕਾਨ ਦੇ ਮਾਲਕ ਦਵਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਿਨੇਮਾ ਰੋਡ ਬਟਾਲਾ ਨੇ ਦੱਸਿਆ ਕਿ ਰੋਜ਼ਾਨਾਂ ਦੀ ਤਰ੍ਹਾਂ ਦੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਅਤੇ ਅੱਜ ਤਡ਼ਕਸਾਰ ਕਿਸੇ ਵਿਅਕਤੀ ਨੇ ਸਾਨੂੰ ਫੋਨ ’ਤੇ ਸੂਚਿਤ ਕੀਤਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂੰਆ ਨਿਕਲ ਰਿਹਾ ਹੈ ਜਿਸਦੇ ਚਲਦਿਆਂ ਜਦੋਂ ਅਸੀਂ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਦੁਕਾਨ ’ਚ ਅੱਗ ਲਗੀ ਹੋਈ ਸੀ। ਉਨ੍ਹਾਂ ਕਿਹਾ ਕਿ ਉਪਰੰਤ ਅਸੀਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿੰਨਾਂ ਨੇ ਮੌਕੇ ’ਤੇ ਪਹੁੰਚ ਕੇ ਭਾਰੀ ਜਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ ਪਰ ਅੱਗ ਇਨੀ ਭਿਆਨਕ ਸੀ ਕਿ ਉਨ੍ਹਾਂ ਦਾ ਕਰੀਬ 20 ਲੱਖ ਰੁਪਏ ਦਾ ਕੱਪਡ਼ਾ ਸਡ਼ ਕੇ ਸੁਆਹ ਹੋ ਗਿਆ ਹੈ। ਇਥੇ ਇਹ ਵੀ ਪਤਾ ਲੱਗਾ ਹੈ ਕਿ ਬਿਜਲੀ ਬੋਰਡ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਵਿਚ ਜੁੱਟੇ ਹੋਏ ਸੀ।