ਸਰਕਾਰੀ ਬੈਂਕ ਦਾ ਰਿਕਾਰਡ ਸੜ ਕੇ ਹੋਇਆ ਸੁਆਹ

10/17/2017 3:20:01 AM

ਲੁਧਿਆਣਾ(ਤਰੁਣ)-ਮਾਲੀਗੰਜ ਇਲਾਕੇ 'ਚ ਸਥਿਤ ਸਰਕਾਰੀ ਬੈਂਕ 'ਚ ਸ਼ੱਕੀ ਹਾਲਾਤ 'ਚ ਅੱਗ ਲੱਗਣ ਨਾਲ ਬੈਂਕ 'ਚ ਪਿਆ ਰਿਕਾਰਡ ਅਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ 'ਤੇ ਫਾਇਰ ਬਿਗ੍ਰੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ। ਜਾਣਕਾਰੀ ਅਨੁਸਾਰ ਬੈਂਕ ਦਾ ਪੂਰਾ ਸਟਾਫ ਬੈਂਕ ਤੋਂ ਬਾਹਰ ਖਾਣਾ ਖਾਣ ਲਈ ਗਿਆ ਹੋਇਆ ਸੀ। ਕਰਮਚਾਰੀ ਜਦ ਵਾਪਸ ਆਏ ਤਾਂ ਦੇਖਿਆ ਕਿ ਪਹਿਲੀ ਮੰਜ਼ਿਲ ਤੋਂ ਧੂੰਆਂ ਨਿਕਲ ਰਿਹਾ ਹੈ। ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ ਪਰ ਤੰਗ ਗਲੀਆਂ ਹੋਣ ਕਾਰਨ ਕਰੀਬ ਅੱਧੇ ਘੰਟੇ ਬਾਅਦ ਗੱਡੀਆਂ ਪਹੁੰਚੀਆਂ। ਜਿਨ੍ਹਾਂ ਨੇ ਕੁਝ ਸਮੇਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਜਾਮ 'ਚ ਫਸੇ ਲੋਕ
ਦਾਲ ਬਾਜ਼ਾਰ 'ਚ ਮਾਲੀਗੰਜ ਹੌਜ਼ਰੀ ਇਲਾਕਾ ਹੋਣ ਕਾਰਨ ਕਾਫੀ ਭੀੜ ਵਾਲਾ ਇਲਾਕਾ ਹੈ। ਇਸ ਸਮੇਂ ਦੂਜੇ ਰਾਜਾਂ ਦੇ ਹਜ਼ਾਰਾਂ ਗਾਹਕ ਖਰੀਦਦਾਰੀ ਕਰਨ ਇਨ੍ਹਾਂ ਬਾਜ਼ਾਰਾਂ 'ਚ ਆਉਂਦੇ ਹਨ। ਅੱਗ ਲੱਗਣ ਸਮੇਂ ਬਾਜ਼ਾਰ 'ਚ ਭਾਰੀ ਭੀੜ ਸੀ। ਇਸ ਹਾਦਸੇ ਕਾਰਨ ਸੜਕ ਦੇ ਦੋਨੋਂ ਪਾਸੇ ਜਾਮ ਲੱਗ ਗਿਆ। ਥਾਣਾ ਦਰੇਸੀ ਦੀ ਪੁਲਸ ਨੇ ਜਾਮ ਖੁੱਲ੍ਹਵਾਇਆ। 


Related News