ਪਤੀ ਨੇ ਪਤਨੀ ਦੇ ਜਾਅਲੀ ਦਸਤਖ਼ਤ ਕਰ ਕੇ ਐਕਟਿਵਾ ਵੇਚੀ, ਪਰਚਾ ਦਰਜ
Wednesday, Jun 01, 2022 - 01:08 PM (IST)
ਲੁਧਿਆਣਾ (ਰਾਜ) : ਵਿਆਹ ਤੋਂ ਬਾਅਦ ਪਤਨੀ ਨਾਲ ਝਗੜਾ ਹੋਣ ਦੇ ਬਾਵਜੂਦ ਪਤੀ ਨੇ ਨਸ਼ਾ ਪੂਰਾ ਕਰਨ ਲਈ ਜਾਅਲੀ ਦਸਤਖ਼ਤ ਕਰ ਕੇ ਪਤਨੀ ਦੀ ਐਕਟਿਵਾ ਵੇਚ ਦਿੱਤੀ। ਪਤਨੀ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮੁਲਜ਼ਮ ਪਤੀ ਰਾਜਵੀਰ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਬਸੰਤ ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਨੇ ਦੱਸਿਆ ਕਿ ਸੰਨ 2009 ਵਿਚ ਰਾਜਵੀਰ ਦੇ ਨਾਲ ਉਸ ਦਾ ਵਿਆਹ ਹੋਇਆ ਸੀ, ਜੋ ਵਿਆਹ ਤੋਂ ਬਾਅਦ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਇਸ ਲਈ ਉਨ੍ਹਾਂ ਵਿਚਕਾਰ ਝਗੜਾ ਵੀ ਹੁੰਦਾ ਸੀ। ਉਸ ਦੇ ਪਤੀ ਨੇ ਧੋਖੇ ਨਾਲ ਉਸ ਦੇ ਜਾਅਲੀ ਦਸਤਖ਼ਤ ਕਰ ਕੇ ਉਸ ਦੀ ਐਕਟਿਵਾ ਅੱਗੇ ਕਿਸੇ ਕੰਪਨੀ ਨੂੰ ਵੇਚ ਦਿੱਤੀ।