ਨੌਜਵਾਨ ਨੂੰ ਗੈਰ ਕਾਨੂੰਨੀ ਹਿਰਾਸਤ ''ਚ ਰੱਖਣ ਦੇ ਦੋਸ਼ ''ਚ ਵਿਅਕਤੀ ''ਤੇ ਮੁਕੱਦਮਾ ਦਰਜ

Monday, Nov 16, 2020 - 03:35 PM (IST)

ਨੌਜਵਾਨ ਨੂੰ ਗੈਰ ਕਾਨੂੰਨੀ ਹਿਰਾਸਤ ''ਚ ਰੱਖਣ ਦੇ ਦੋਸ਼ ''ਚ ਵਿਅਕਤੀ ''ਤੇ ਮੁਕੱਦਮਾ ਦਰਜ

ਸਮਾਣਾ (ਦਰਦ) : 14 ਸਾਲਾ ਬੱਚੇ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਣ ਦੇ ਦੋਸ਼ ਹੇਠ ਸਿਟੀ ਪੁਲਸ ਸਮਾਣਾ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਵ ਕੁਮਾਰ ਵਾਸੀ ਮਲਕਾਨਾ ਪਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 11 ਨਵੰਬਰ ਦੀ ਸ਼ਾਮ ਨੂੰ ਉਸ ਦਾ 14 ਸਾਲਾ ਪੁੱਤਰ ਪਵਨ ਕੁਮਾਰ ਡੇਅਰੀ ਤੋਂ ਦੁੱਧ ਲੈਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ।

ਕਾਫੀ ਤਲਾਸ਼ ਕਰਨ ਉਪਰੰਤ ਨਾ ਮਿਲਣ ਤੇ ਉਸ ਨੂੰ ਅਣਪਛਾਤਿਆਂ ਵੱਲੋਂ ਲੁਕੋ ਕੇ ਆਪਣੀ ਹਿਰਾਸਤ 'ਚ ਰੱਖਣ ਦਾ ਸ਼ੱਕ ਕਰਨ ਤੇ ਸਿਟੀ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News