ਬਿਆਨਾ ਲੈ ਕੇ ਸੌਦੇ ਤੋਂ ਮੁਕਰਿਆ ਵਿਅਕਤੀ, ਕਿਸੇ ਹੋਰ ਨੂੰ ਜ਼ਮੀਨ ਵੇਚਣ ''ਤੇ ਦਰਜ ਹੋਈ FIR

Thursday, Aug 22, 2024 - 02:40 PM (IST)

ਬਿਆਨਾ ਲੈ ਕੇ ਸੌਦੇ ਤੋਂ ਮੁਕਰਿਆ ਵਿਅਕਤੀ, ਕਿਸੇ ਹੋਰ ਨੂੰ ਜ਼ਮੀਨ ਵੇਚਣ ''ਤੇ ਦਰਜ ਹੋਈ FIR

ਸਾਹਨੇਵਾਲ/ਕੋਹਾੜਾ (ਜਗਰੂਪ)- ਪ੍ਰਾਪਰਟੀ ਦਾ ਸੌਦਾ ਕਰਕੇ ਮੁਕਰਨ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਨੂੰ  ਸ਼ਿਕਾਇਤ ਦਿੱਤੀ ਤਾਂ ਬਾਅਦ ਪੜਤਾਲ ਥਾਣਾ ਸਾਹਨੇਵਾਲ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਦਾ ਮਾਮਲਾ ਸੁਲਝਿਆ, ਟਲ਼ ਗਈਆਂ ਕਈ ਘਟਨਾਵਾਂ! DGP ਨੇ ਕੀਤੇ ਵੱਡੇ ਖ਼ੁਲਾਸੇ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਹਨੇਵਾਲ ਦੇ ਮੁਖੀ ਇੰਸ. ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਿੰਡ ਗਿਆਸਪੁਰਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਇਕ ਪ੍ਰਾਪਰਟੀ ਲਗਭਗ 196 ਵਰਗ ਗਜ ਪਿੰਡ ਗਿਆਸਪੁਰਾ, ਜੋ ਕਿ ਰਮਨ ਸ਼ਰਮਾ ਪੁੱਤਰ ਸਤਪਾਲ ਵਾਸੀ ਗਲੀ ਨੰ. 7 ਵਿਕਾਸ ਪਬਲਿਕ ਸਕੂਲ ਮੱਕੜ ਕਲੋਨੀ ਗਿਆਸਪੁਰਾ ਲੁਧਿਆਣਾ ਤੋਂ 20 ਲੱਖ 50 ਹਜਾਰ 'ਚ 2023 'ਚ ਸੌਦਾ ਕੀਤਾ ਸੀ। ਜਿਸ ਦਾ ਉਸ ਨੇ ਰਮਨ ਸ਼ਰਮਾ ਨੂੰ  ਗਵਾਹਾਂ ਦੀ ਹਾਜਰੀ 'ਚ 6 ਲੱਖ ਬਤੌਰ ਬਿਆਨਾਂ ਵੀ ਦਿੱਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਰਜਿਸਟਰੀ ਦਾ ਸਮਾਂ ਆਇਆ ਤਾਂ ਰਮਨ ਸ਼ਰਮਾ ਮੁੱਕਰ ਗਿਆ। 

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ ਨੇੜੇ ਗੰਦਾ ਧੰਦਾ! ਪੁਲਸ ਦੀ ਰੇਡ ਨਾਲ ਕੁੜੀ-ਮੁੰਡਿਆਂ ਨੂੰ ਪੈ ਗਈਆਂ ਭਾਜੜਾਂ (ਵੀਡੀਓ)

ਇਸ ਤਰ੍ਹਾਂ ਰਮਨ ਸ਼ਰਮਾ ਜਸਵਿੰਦਰ ਸਿੰਘ ਨੂੰ ਨੁਕਸਾਨ ਪਹੁੰਚਾਇਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤਰਾਂ ਕਰਕੇ ਰਮਨ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਸ਼ਿਕਾਇਤਕਰਤਾ ਨਾਲ ਸੌਦਾ ਕਰਨ ਤੋਂ ਬਾਅਦ ਕਿਸੇ ਹੋਰ ਨਾਲ ਦੁਬਾਰਾ ਸੌਦਾ ਕਰਕੇ ਜਸਵਿੰਦਰ ਸਿੰਘ ਨਾਲ ਧੋਖਾਧੜੀ ਕੀਤੀ ਹੈ। ਜਿਸ 'ਤੇ ਰਮਨ ਸ਼ਰਮਾ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News