ਲੁਧਿਆਣੇ ''ਚ ਬਿਨਾ ਡਿਗਰੀ ਦੇ ਕਲੀਨਿਕ ਖੋਲ੍ਹੀ ਬੈਠਾ ਸੀ ''ਡਾਕਟਰ''! ਪੁਲਸ ਨੇ ਦਰਜ ਕੀਤਾ ਪਰਚਾ
Saturday, Mar 22, 2025 - 03:50 PM (IST)

ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੀ ਪੁਲਸ ਨੇ ਬਿਨਾ ਡਿਗਰੀ ਦੇ ਡਾਕਟਰ ਦੀ ਦੁਕਾਨ ਚਲਾਉਣ ਵਾਲੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪ੍ਰੀਤ ਹਾਂਡਾ ਨੇ ਦੱਸਿਆ ਕਿ ਪੁਲਸ ਨੂੰ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਪਰਮਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੀਡਾਂ ਰੋਡ 'ਤੇ ਡਾਕਟਰ ਰਾਧੇਸ਼ਿਆਮ ਕੇਅਰ ਆਫ਼ ਚਾਂਦ ਕਲੀਨਿਕ ਚੱਲ ਰਿਹਾ ਹੈ, ਜਿਸ ਕੋਲ ਕੋਈ ਵੀ ਡਿਗਰੀ ਜਾਂ ਲਾਇਸੰਸ ਨਹੀਂ ਹੈ।
ਪੁਲਸ ਵੱਲੋਂ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਕੀਤੀ ਗਈ ਤੇ ਜਾਂਚ ਮਗਰੋਂ ਉਕਤ ਫਰਜ਼ੀ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।