ਜਲੰਧਰ ਬੱਸ ਅੱਡੇ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰਦੇ 10 ਦੁਕਾਨਦਾਰਾਂ ਖਿਲਾਫ਼ ਐਫਆਈਆਰ ਦਰਜ

Tuesday, Jun 30, 2020 - 06:20 PM (IST)

ਜਲੰਧਰ ਬੱਸ ਅੱਡੇ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰਦੇ 10 ਦੁਕਾਨਦਾਰਾਂ ਖਿਲਾਫ਼ ਐਫਆਈਆਰ ਦਰਜ

ਜਲੰਧਰ(ਸੁਨਿਲ ਮਹਾਜਨ) — ਪੁਲਸ ਨੇ ਜਲੰਧਰ ਦੇ ਬੱਸ ਅੱਡੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚੋਂ 10 ਦੇ ਖਿਲਾਫ ਐਫ.ਆਈ.ਆਰ. ਦਰਜ ਕਰ ਦਿੱਤੀ ਹੈ। ਏਸੀਪੀ ਸਪੈਸ਼ਲ ਬ੍ਰਾਂਚ ਨੇ ਕਿਹਾ 188,186 ਅਤੇ 51 ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।

ਜਲੰਧਰ ਦੇ ਥਾਣਾ 6 ਅਧੀਨ ਆਉਂਦੇ ਬੱਸ ਅੱਡੇ ਦੀ ਚੌਕੀ ਦੀ ਪੁਲਸ ਨੇ ਧਰਨਾ-ਪ੍ਰਦਰਸ਼ਨ ਕਰ ਰਹੇ 10 ਦੁਕਾਨਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਦਾ ਧਰਨਾ-ਪ੍ਰਦਰਸ਼ਨ ਨਗਰ ਨਿਗਮ ਦੇ ਮੇਅਰ, ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਦੇ ਖ਼ਿਲਾਫ਼ ਸੀ। ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ ਮੇਅਰ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੇ ਗਾਲ੍ਹਾਂ ਕੱਢੀਆਂ, ਬਦਸਲੂਕੀ ਵੀ ਕੀਤੀ ਅਤੇ ਦੁਕਾਨਾਂ ਤੋੜਨ ਲਈ ਕਿਹਾ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਉਨ੍ਹਾਂ ਵਿਰੁੱਧ 188, 283 ਅਤੇ 51 ਆਫ਼ਤ ਐਕਟ ਲਗਾ ਕੇ ਕੇਸ ਦਰਜ ਕੀਤਾ ਹੈ।

PunjabKesari

ਪੁਲਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਏਸੀਪੀ ਸਪੈਸ਼ਲ ਬ੍ਰਾਂਚ ਬਲਵਿੰਦਰ ਸਿੰਘ ਕਾਹਲੋਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਬਿਨਾਂ ਕਿਸੇ ਆਗਿਆ ਦੇ ਧਰਨਾ ਪ੍ਰਦਰਸ਼ਨ ਕੀਤਾ ਸੀ, ਕੋਵਿਡ -19 ਕਾਰਨ ਦਿੱਤੀਆਂ ਹਦਾਇਤÎਾਂ ਦੀ ਪਾਲਣਾ ਵੀ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਸੀਪੀ ਨੇ ਕਿਹਾ ਕਿ ਇਹ ਲੋਕ 50 ਸਾਲਾਂ ਤੋਂ ਰੇਹੜੀ ਲਗਾ ਕੇ ਦੁਕਾਨਦਾਰੀ ਕਰ ਰਹੇ ਹਨ ਅਤੇ ਨਗਰ ਨਿਗਮ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਚਾਹੁੰਦਾ ਹੈ, ਜਿਸਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਮੇਅਰ ਦੀ ਸਰਕਾਰੀ ਰਿਹਾਇਸ਼ ਦੀ ਬੈਠਕ ਦੇ ਸਵਾਲ 'ਤੇ ਏਸੀਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਸਮਾਜਕ ਦੂਰੀ ਅਤੇ ਮਾਸਕ ਤੋਂ ਬਿਨਾਂ ਵਾਲਿਆਂ 'ਤੇ ਕਾਰਵਾਈ ਕੀਤੀ ਗਈ ਹੈ।

PunjabKesari

ਦੁਕਾਨਦਾਰਾਂ ਦੇ ਸੰਗਠਨ ਦੇ ਪ੍ਰਧਾਨ ਦਾ ਬਿਆਨ

ਬੱਸ ਅੱਡਾ ਦੁਕਾਨਦਾਰ ਸੰਗਠਨ ਦੇ ਪ੍ਰਧਾਨ ਚੰਦਨ ਮਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨ ਦੇ ਮਾਮਲੇ ਦੇ ਸਬੰਧ ਵਿਚ ਕੱਲ੍ਹ ਮੇਅਰ ਦੀ ਸਰਕਾਰੀ ਰਿਹਾਇਸ਼ 'ਤੇ ਬੁਲਾਇਆ ਗਿਆ ਸੀ ਜਿਥੇ ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ, ਨਗਰ ਨਿਗਮ ਕਮਿਸ਼ਨਰ, ਮੇਅਰ ਜਗਦੀਸ਼ ਰਾਜਾ ਹਾਜ਼ਰ ਸਨ। ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ। ਪਰਗਟ ਸਿੰਘ ਨੇ ਦੁਕਾਨਦਾਰੀ ਦੇ ਮਾਮਲੇ 'ਤੇ ਸੰਸਦ ਮੈਂਬਰ, ਮੇਅਰ ਅਤੇ ਮਿਊਂਸੀਪਲ ਕਮਿਸ਼ਨਰ ਦੇ ਸਾਹਮਣੇ ਗਾਲ੍ਹਾਂ ਕੱਢੀਆ ਅਤੇ ਬਦਸਲੂਕੀ ਕੀਤੀ, ਜਿਸ ਕਾਰਨ ਉਨ੍ਹਾਂ ਨੇ ਅੱਜ ਧਰਨਾ ਦਿੱਤਾ ਹੈ। ਉਹ ਮੰਗ ਕਰ ਰਹੇ ਹਨ ਕਿ ਵਿਧਾਇਕ ਪਰਗਟ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।

PunjabKesari





 


author

Harinder Kaur

Content Editor

Related News