ਚੈੱਕ ਰਾਹੀਂ ਖਾਤੇ ''ਚੋਂ ਪੈਸੇ ਕਢਵਾਉਣ ਦੇ ਚੱਕਰ ''ਚ ਕਸੂਤੇ ਫਸੇ ਵਿਅਕਤੀ! ਥਾਂ-ਥਾਂ ''ਤੇ ਭਾਲ ਰਹੀ ਪੁਲਸ
Friday, Aug 16, 2024 - 02:49 PM (IST)
ਸਾਹਨੇਵਾਲ/ਕੋਹਾੜਾ (ਜਗਰੂਪ)- ਜ਼ਮੀਨ ਦੀ ਰਜਿਸਟਰੀ ਕਰਾਉਣ ਗਏ ਵਿਅਕਤੀ ਦੀ ਚੈੱਕ ਬੁੱਕ ਚੋਰੀ ਕਰਕੇ ਚਲਾਕੀ ਨਾਲ 10-15 ਲੱਖ ਦੀ ਰਕਮ ਭਰ ਕੇ ਬੈਂਕ 'ਚ ਲਗਾ ਕੇ ਪੈਸੇ ਕਢਾਉਣ ਦੀ ਕੋਸ਼ਿਸ਼ 'ਚ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਦੋ ਵਿਅਕਤੀਆਂ 'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਨੀਚੀ ਮੰਗਲੀ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਆਪਣੀ ਇਕ ਜਮੀਨ ਜੋ ਪਿੰਡ ਰਜੂਲ ਵਿਖੇ ਹੈ, ਵੇਚੀ ਸੀ ਤੇ ਬੀਤੀ 28 ਜੁਲਾਈ ਨੂੰ ਕੂੰਮ ਕਲਾਂ ਤਹਿਸੀਲ 'ਚ ਰਜਿਸਟਰੀ ਕਰਾਉਣ ਗਿਆ ਸੀ। ਇਸ ਦੌਰਾਨ ਹੀ ਦੋ ਵਿਅਕਤੀਆਂ ਨੇ ਉਸ ਦੀ ਚੈੱਕ ਬੁੱਕ ਅਤੇ ਹੋਰ ਕਾਗਜ ਚੋਰੀ ਕਰ ਲਏ ਅਤੇ ਰਫੂਚੱਕਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਕੰਮ ਕਰਦੇ ਨੌਜਵਾਨ ਨਾਲ ਵਾਪਰ ਗਿਆ ਭਾਣਾ! ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਰਾਜਵਿੰਦਰ ਨੇ ਇਸ ਦੀ ਸ਼ਿਕਾਇਤ ਥਾਣਾ ਕੂੰਮ ਕਲਾਂ ਵਿਖੇ ਲਿਖਾ ਦਿੱਤੀ ਸੀ। ਉਸ ਦੀ ਜ਼ਮੀਨ ਦੀ ਪੇਮੈਂਟ ਬੈਂਕ ਖਾਤੇ 'ਚ ਆਉਣੀ ਸੀ, ਜਿਸ ਕਰਕੇ ਉਸ ਨੇ ਇਸ ਦੀ ਇਤਲਾਹ ਵੀ ਬੈਂਕ ਨੂੰ ਦੇ ਦਿੱਤੀ ਅਤੇ ਬੈਂਕ ਖਾਤਾ ਵੀ ਬੰਦ ਕਰਾ ਦਿੱਤਾ। ਰਾਜਵਿੰਦਰ ਨੇ ਦੱਸਿਆ ਕਿ ਇਸ ਤੋਂ 10 ਕੁ ਦਿਨਾਂ ਤੋਂ ਬਾਅਦ ਹੀ ਇਨ੍ਹਾਂ ਵਿਅਕਤੀਆਂ ਨੇ ਆਪਣੇ ਖਾਤੇ 'ਚ ਚੈੱਕ 'ਤੇ 10-15 ਲੱਖ ਦੀ ਰਕਮ ਭਰ ਕੇ ਬੈਂਕ 'ਚ ਲਗਾ ਦਿੱਤੇ, ਜਿਸ 'ਤੇ ਬੈਂਕ ਨੂੰ ਇਸ ਦੀ ਖ਼ਬਰ ਲੱਗ ਗਈ ਅਤੇ ਇਨ੍ਹਾਂ ਦੇ ਖਾਤਿਆਂ ਤੋਂ ਇਨ੍ਹਾਂ ਦੀ ਪਛਾਣ ਹੋ ਗਈ। ਇਸ ਦੀ ਸੂਚਨਾ ਥਾਣਾ ਕੂੰਮ ਕਲਾਂ ਦੀ ਪੁਲਸ ਨਾਲ ਸਾਂਝੀ ਕੀਤੀ ਗਈ, ਜਿਸ 'ਤੇ ਪੁਲਸ ਨੇ ਇਨਾਂ ਵਿਅਕਤੀਆਂ ਦੀ ਪਛਾਣ ਹੋਣ ਤੋਂ ਬਾਅਦ ਵਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਰਸੂਲੜਾ ਅਤੇ ਬਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰਜੂਲ ਦੇ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8