ਤਰਨਤਾਰਨ ਧਮਾਕਾ : ਐਕਸਪਲੋਜ਼ਿਵ ਐਕਟ ਅਧੀਨ FIR ਦਰਜ

Saturday, Feb 08, 2020 - 09:58 PM (IST)

ਤਰਨਤਾਰਨ ਧਮਾਕਾ : ਐਕਸਪਲੋਜ਼ਿਵ ਐਕਟ ਅਧੀਨ FIR ਦਰਜ

ਤਰਨਤਾਰਨ— ਤਰਨਤਾਰਨ ਦੇ ਪੋਹਵਿੰਡ ਨੇੜੇ ਨਗਰ ਕੀਰਤਨ ਦੀ ਟਰਾਲੀ 'ਚ ਹੋਏ ਧਮਾਕੇ ਦੇ ਸਬੰਧ 'ਚ ਪੁਲਸ ਨੇ ਐੱਫ. ਆਈ. ਆਰ ਦਰਜ ਕਰ ਲਈ ਹੈ। ਜਾਣਕਾਰੀ ਮੁਤਾਬਕ ਇਹ ਐੱਫ. ਆਈ. ਆਰ ਐਕਸਪਲੋਜ਼ਿਵ ਐਕਟ ਅਧੀਨ ਦਰਜ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਧਰੁਵ ਦਹੀਆ ਅਤੇ ਡੀ. ਸੀ. ਤਰਨਤਾਰਨ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਮਾਮਲਾ ਦਰਜ ਹੋ ਜਾਣ ਤੋਂ ਬਾਅਦ ਘਟਨਾ ਦੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਧਮਾਕੇ 'ਚ ਕਈ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਖਬਰ ਹੈ।


author

KamalJeet Singh

Content Editor

Related News