ਲਾਭਪਾਤਰੀ ਪਰਿਵਾਰਾਂ ਨੂੰ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR

Monday, Jan 30, 2023 - 05:31 AM (IST)

ਲੁਧਿਆਣਾ (ਖੁਰਾਣਾ)-ਫੂਡ ਸਪਲਾਈ ਵਿਭਾਗ ਵੱਲੋਂ ਮੁੱਖ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਲੱਗਭਗ ਪੌਣੇ 5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਜਲਦ ਹੀ ਮੁਫ਼ਤ ਕਣਕ ਵੰਡਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਫੂਡ ਸਪਲਾਈ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕਣਕ ਵੰਡਣ ਸਬੰਧੀ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਅਕਤੂਬਰ 2022 ਤੋਂ ਲੈ ਕੇ 31 ਮਾਰਚ 2023 ਤੱਕ ਦੇ 6 ਮਹੀਨਿਆਂ ਦੀ ਮੁਫ਼ਤ ਕਣਕ ਦਾ ਲਾਭ ਦਿੱਤਾ ਜਾਵੇਗਾ। ਯੋਜਨਾ ਮੁਤਾਬਕ ਰਾਸ਼ਨ ਕਾਰਡ ਦਰਜ ਹਰੇਕ ਮੈਂਬਰ ਨੂੰ ਪ੍ਰਤੀ ਮਹੀਨੇ 5 ਕਿਲੋ ਦੇ ਹਿਸਾਬ ਨਾਲ 6 ਮਹੀਨਿਆਂ ਦੀ 30 ਕਿਲੋ ਕਣਕ ਦਿੱਤੀ ਜਾਣੀ ਹੈ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਕਾਬਿਲੇ-ਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਹੁਕਮਾਂ ਮੁਤਾਬਕ ਕਣਕ ਦੇ ਬਦਲੇ ’ਚ ਲਾਭਾਪਾਤਰ ਪਰਿਵਾਰਾਂ ਤੋਂ ਇਕ ਰੁਪਏ ਵੀ ਚਾਰਜ ਕਰਨ ਵਾਲੇ ਡਿਪੂ ਹੋਲਡਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਸਮੇਤ ਡਿਪੂ ਦਾ ਲਾਇਸੈਂਸ ਰੱਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਹੁਕਮਾਂ ਮੁਤਾਬਕ ਯੋਜਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਾਰਦਰਸ਼ਿਤਾ ਯਕੀਨੀ ਬਣਾਈ ਰੱਖਣ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ : ਭਾਰਤੀ ਮੂਲ ਦੇ ਵਿਅਕਤੀ ਦੀ ਬ੍ਰਿਟੇਨ ਦੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼

ਕੰਟਰੋਲਰ ਨੇ ਕਾਰਡ ਧਾਰਕਾਂ ਨੂੰ ਕੀਤਾ ਜਾਗਰੂਕ

ਖਾਦ ਅਤੇ ਅਪੂਰਤੀ ਵਿਭਾਗ ਦੀ ਕੰਟਰੋਲਰ ਮੀਨਾਕਸ਼ੀ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਦੇ ਬਦਲੇ ਕਿਸੇ ਵੀ ਡਿਪੂ ਹੋਲਡਰ ਨੂੰ ਇਕ ਰੁਪਿਆ ਵੀ ਨਾ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਲਾਭਪਾਤਰ ਨੂੰ 6 ਮਹੀਨਿਆਂ ਲਈ ਬਿਲਕੁਲ ਮੁਫ਼ਤ ਕਣਕ ਦਾ ਲਾਭ ਦਿੱਤਾ ਜਾਵੇਗਾ।


Manoj

Content Editor

Related News