ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਖੂਨਦਾਨ ਕੈਂਪ ਭਲਕੇ, ਲੋਕਾਂ ''ਚ ਉਤਸ਼ਾਹ

Wednesday, Sep 02, 2026 - 06:18 PM (IST)

ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਖੂਨਦਾਨ ਕੈਂਪ ਭਲਕੇ, ਲੋਕਾਂ ''ਚ ਉਤਸ਼ਾਹ

ਬੁਢਲਾਡਾ (ਬਾਂਸਲ) : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ 45ਵੀਂ ਬਰਸੀ ਦੇ ਮੌਕੇ ਸੇਵਾ ਭਾਰਤੀ ਬੁਢਲਾਡਾ ਵੱਲੋਂ 3 ਸਤੰਬਰ ਨੂੰ ਜੀ.ਆਈ.ਐਮ.ਟੀ. ਕਾਲਜ ਚ ਲੱਗਣ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ 'ਚ ਇਸ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਜੀ.ਆਈ.ਐਮ.ਟੀ. ਕਾਲਜ ਦੇ ਚੇਅਰਮੈਨ ਨਵੀਨ ਸਿੰਗਲਾ ਨੇ ਦੱਸਿਆ ਕਿ ਕੈਂਪ ਸੰਬੰਧੀ ਵਿਸ਼ੇਸ਼ ਤੌਰ ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਕਾਲਜ ਦੇ ਵਿਦਿਆਰਥੀ ਇਸ ਕੈਂਪ ਵਿੱਚ ਹਿੱਸਾ ਲੈਣਗੇ। ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਦੇ ਪ੍ਰਧਾਨ ਅਮਿਤ ਜਿੰਦਲ, ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਕੇਸਰੀ ਗਰੁੱਪ ਦੇ ਬਾਣੀ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਉਨ੍ਹਾ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗਾ। ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਲਈ ਕੁਰਬਾਣੀ ਦੇ ਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਤੋਰਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਕੇਸਰੀ ਗਰੁੱਪ ਦੇ ਜਿਲ੍ਹਾ ਬਿਊਰੋ ਚੀਫ ਸੰਦੀਪ ਮਿੱਤਲ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਸੇਵਾ ਭਾਰਤੀ ਦੇ ਸਮੂਹ ਮੈਂਬਰਾਨ ਨੂੰ ਅਪੀਲ ਕੀਤੀ ਕਿ ਉਹ ਕੈਂਪ ਦੌਰਾਨ ਸਮੇਂ ਸਿਰ ਪਹੁੰਚ ਕੇ ਜਿੱਥੇ ਕੈਂਪ ਦੀ ਸ਼ੋਭਾ ਵਧਾਉਣ ਉਥੇ ਖੂਨਦਾਨੀਆਂ ਦੀ ਹੋਂਸਲਾ ਅਫਜਾਈ ਕਰਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਲਾਲਾ ਜਗਤ ਨਾਰਾਇਣ ਦੀ ਤਸਵੀਰ ਵਾਲਾ ਯਾਦਗਾਰੀ ਚਿੰਨੀ ਦਾ ਕੱਪ ਭੇਂਟ ਕੀਤਾ ਜਾਵੇਗਾ। 


author

Gurminder Singh

Content Editor

Related News