ਲਾਲਾ ਜਗਤ ਨਾਰਾਇਣ ਦੀ ਯਾਦ ''ਚ 3 ਨੂੰ ਲੱਗਣ ਵਾਲੇ ਖੂਨਦਾਨ ਕੈਂਪ ਦੀਆਂ ਤਿਆਰੀਆ ਮੁਕੰਮਲ

Tuesday, Sep 01, 2026 - 06:06 PM (IST)

ਲਾਲਾ ਜਗਤ ਨਾਰਾਇਣ ਦੀ ਯਾਦ ''ਚ 3 ਨੂੰ ਲੱਗਣ ਵਾਲੇ ਖੂਨਦਾਨ ਕੈਂਪ ਦੀਆਂ ਤਿਆਰੀਆ ਮੁਕੰਮਲ

ਬੁਢਲਾਡਾ (ਬਾਂਸਲ) : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ 45ਵੀਂ ਬਰਸੀ ਦੇ ਮੌਕੇ ਸੇਵਾ ਭਾਰਤੀ ਬੁਢਲਾਡਾ ਵੱਲੋਂ 3 ਸਤੰਬਰ ਨੂੰ ਜੀ.ਆਈ.ਐਮ.ਟੀ. ਕਾਲਜ ਚ ਲੱਗਣ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਦੇ ਪ੍ਰਧਾਨ ਅਮਿਤ ਜਿੰਦਲ, ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਕੇਸਰੀ ਗਰੁੱਪ ਦੇ ਬਾਨੀ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਉਨ੍ਹਾ ਨੂੰ ਇਕ ਸੱਚੀ ਸ਼ਰਧਾਜਲੀ ਹੋਵੇਗਾ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਲਈ ਕੁਰਬਾਣੀ ਦੇ ਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਤੋਰਿਆ। ਇਸ ਸਦਕਾ ਅੱਜ ਉਨ੍ਹਾਂ ਦੇ ਸਪੁੱਤਰ ਵਿਜੈ ਚੌਪੜਾ ਜੀ ਪੰਜਾਬ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ਜੋ ਇਕ ਸ਼ਲਾਘਾਯੋਗ ਕਦਮ ਹੈ। 

ਉਨ੍ਹਾਂ ਦੱਸਿਆ ਕਿ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਕੇਸਰੀ ਗਰੁੱਪ ਦੇ ਜ਼ਿਲ੍ਹਾ ਬਿਊਰੋ ਚੀਫ ਸੰਦੀਪ ਮਿੱਤਲ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਸੇਵਾ ਭਾਰਤੀ ਦੇ ਸਮੂਹ ਮੈਂਬਰਾਨ ਨੂੰ ਅਪੀਲ ਕੀਤੀ ਕਿ ਉਹ ਕੈਂਪ ਦੌਰਾਨ ਸਮੇਂ ਸਿਰ ਪਹੁੰਚ ਕੇ ਜਿੱਥੇ ਕੈਂਪ ਦੀ ਸ਼ੋਭਾ ਵਧਾਉਣ ਉਥੇ ਖੂਨਦਾਨੀਆਂ ਦੀ ਹੋਂਸਲਾ ਅਫਜ਼ਾਈ ਕਰਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਲਾਲਾ ਜਗਤ ਨਾਰਾਇਣ ਦੀ ਤਸਵੀਰ ਵਾਲਾ ਯਾਦਗਾਰੀ ਚਿੰਨੀ ਦਾ ਕੱਪ ਭੇਂਟ ਕੀਤਾ ਜਾਵੇਗਾ। ਜੋ ਖੂਨਦਾਨੀਆਂ ਦੇ ਘਰਾਂ ਚ ਲਾਲਾ ਜੀ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਦਾ ਉਪਰਾਲਾ ਹੋਵੇਗਾ। ਇਸ ਮੌਕੇ ਕੈਂਪ ਸਹਿਯੋਗੀ ਸਕੱਤਰ ਸ਼ਸ਼ੀ ਕਾਠ, ਸ਼ਿਵ ਕਾਂਸਲ, ਸੀਏ. ਰਾਜ ਮਿੱਤਲ, ਡਾ. ਕ੍ਰਿਸ਼ਨ ਲਾਲ, ਨਵੀਨ ਸਿੰਗਲਾ, ਭਾਜਪਾ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਆਦਿ ਮੌਜੂਦ ਸਨ। 


author

Gurminder Singh

Content Editor

Related News