ਨਵਜੰਮਿਆ ਬੱਚਾ ਵੇਚਣ ’ਤੇ ਮਾਂ-ਪਿਓ ਅਤੇ ਖਰੀਦਣ ਵਾਲੇ ਜੋੜੇ ਖ਼ਿਲਾਫ਼ ਮਾਮਲਾ ਦਰਜ
Saturday, Jun 07, 2025 - 01:40 PM (IST)
 
            
            ਫਾਜ਼ਿਲਕਾ (ਜ. ਬ.) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਆਪਣਾ ਨਵਜੰਮਿਆ ਬੱਚਾ ਵੇਚਣ ’ਤੇ ਬੱਚੇ ਦੇ ਮਾਂ-ਪਿਓ ਅਤੇ ਖਰੀਦ ਕਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਜੀਤ ਕੌਰ ਨੇ ਬਾਲ ਭਲਾਈ ਕਮੇਟੀ ਫਾਜ਼ਿਲਕਾ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਅਮਰਜੀਤ ਕੌਰ ਵਾਸੀ ਪਿੰਡ ਠੱਗਣ ਨੇ ਆਪਣਾ ਨਵਜੰਮਿਆ ਬੱਚਾ ਨੀਲਮ ਰਾਣੀ ਪਤਨੀ ਰਾਜੇਸ਼ ਕੁਮਾਰ ਵਾਸੀ ਗੁਰ ਕੀਰਤ ਕਾਲੋਨੀ ਜੀਂਦ ਹਰਿਆਣਾ ਨੂੰ ਵੇਚ ਦਿੱਤਾ ਸੀ।
ਇਸ ਦੀ ਪੜਤਾਲ ਉਪ ਕਪਤਾਨ ਪੁਲਸ ਫਾਜ਼ਿਲਕਾ ਵੱਲੋਂ ਕੀਤੀ ਗਈ ਅਤੇ ਏ. ਡੀ. ਏ. ਪਾਸੋਂ ਕਾਨੂੰਨੀ ਰਾਏ ਹਾਸਲ ਕਰਨ ’ਤੇ ਉਪਰੋਕਤ ਪਤੀ-ਪਤਨੀ ਅਤੇ ਬੱਚੇ ਦੀ ਖਰੀਦ ਕਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            