ਬਿਜਲੀ ਮੀਟਰ ਕੱਟਣ ਗਏ ਮੁਲਾਜ਼ਮਾਂ ਨਾਲ ਕੀਤਾ ਝਗੜਾ, ਪਰਚਾ ਦਰਜ

Monday, Mar 03, 2025 - 03:22 PM (IST)

ਬਿਜਲੀ ਮੀਟਰ ਕੱਟਣ ਗਏ ਮੁਲਾਜ਼ਮਾਂ ਨਾਲ ਕੀਤਾ ਝਗੜਾ, ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਬਿਜਲੀ ਦਾ ਬਿੱਲ ਅਦਾ ਨਾ ਕਰਨ ਕਾਰਨ ਪਾਵਰਕਾਮ ਦੇ ਮੁਲਾਜ਼ਮਾਂ ਨੇ ਇੱਕ ਵਿਅਕਤੀ ਦਾ ਮੀਟਰ ਕੱਟ ਦਿੱਤਾ। ਗੁੱਸੇ 'ਚ ਆਏ ਵਿਅਕਤੀ ਨੇ ਵਿਭਾਗ ਦੇ ਟੀਮ ਨਾਲ ਝਗੜਾ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਸਬੰਧ 'ਚ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਭਾਗ ਦੇ ਮੁਲਾਜ਼ਮ ਗੁਰਮੀਤ ਸਿੰਘ ਨੇ ਦੱਸਿਆ ਕਿ 19 ਫਰਵਰੀ ਨੂੰ ਉਨ੍ਹਾਂ ਦੀ ਅਗਵਾਈ 'ਚ ਟੀਮ ਪਿੰਡ ਕਰੀਕਲਾਂ ਗਈ ਸੀ। ਇੱਥੇ ਸ਼ਮਿੰਦਰ ਸਿੰਘ ਦੇ ਬਿਜਲੀ ਦਾ ਬਿੱਲ 109722 ਰੁਪਏ ਬਕਾਇਆ ਹੋਣ ਕਾਰਨ ਉਸਦਾ ਮੀਟਰ ਕੱਟ ਦਿੱਤਾ ਗਿਆ।

ਉਸੇ ਸਮੇਂ ਸ਼ਮਿੰਦਰ ਸਿੰਘ ਘਰੋਂ ਬਾਹਰ ਨਿਕਲ ਆਇਆ ਅਤੇ ਟੀਮ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੱਟਿਆ ਹੋਇਆ ਮੀਟਰ ਖੋਹਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਇਸ ਘਟਨਾ ਤੋਂ ਬਾਅਦ ਦੋਸ਼ੀ ਫੋਨ 'ਤੇ ਲਗਾਤਾਰ ਧਮਕਾਉਂਦਾ ਆ ਰਿਹਾ ਹੈ। ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਸ਼ਮਿੰਦਰ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
 


author

Babita

Content Editor

Related News