ਪਸ਼ੂ ਫੀਡ ਦੇ 900 ਬੈਗ ਖੁਰਦ-ਬੁਰਦ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ
Friday, Jan 24, 2025 - 03:35 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਪਸ਼ੂ ਫੀਡ ਦੇ 900 ਬੈਗ ਖੁਰਦ-ਬੁਰਦ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋਗਿੰਦਰਪਾਲ ਪੁੱਤਰ ਗੁਰਬਚਨ ਸਿੰਘ ਵਾਸੀ ਚੱਕ ਕਾਠਗੜ੍ਹ ਉਰਫ਼ ਦਰੋਗਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੇ 900 ਬੈਗ ਪਸ਼ੂ ਫੀਡ ਸੁਖਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਟਰੱਕ 'ਤੇ ਲੋਡ ਕਰਕੇ ਗੁਜਰਾਤ ਭੇਜੇ ਸਨ।
ਸੁਖਦੇਵ ਸਿੰਘ ਨੇ ਨਿਰਧਾਰਿਤ ਜਗ੍ਹਾ 'ਤੇ ਇਹ ਬੈਗ ਨਹੀਂ ਪਹੁੰਚਾਏ ਅਤੇ ਖੁਰਦ-ਬੁਰਦ ਕਰ ਲਏ ਹਨ। ਇਸ ਤਹਿਤ 2 ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।