ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ''ਤੇ ਸਹੁਰੇ ਪਰਿਵਾਰ ਖ਼ਿਲਾਫ਼ FIR ਦਰਜ
Sunday, Nov 24, 2024 - 02:35 PM (IST)
ਲੁਧਿਆਣਾ (ਵੈੱਬ ਡੈਸਕ, ਵਰਮਾ) : ਮਾਪਿਆਂ ਨੇ ਆਪਣੀ ਲਾਡਲੀ ਧੀ ਲਈ ਲੱਖਾਂ ਰੁਪਏ ਇਸ ਲਈ ਖ਼ਰਚ ਕੀਤੇ ਤਾਂ ਜੋ ਉਨ੍ਹਾਂ ਦੀ ਧੀ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਨਾ ਕਰਨ ਪਰ ਅਜਿਹਾ ਨਹੀਂ ਹੋਇਆ। ਦਾਜ ਦੇ ਲੋਭੀ ਸਹੁਰਿਆਂ ਨੇ ਉਨ੍ਹਾਂ ਦੀ ਧੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੈਕਟਰ-32ਏ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਸ਼੍ਰੇਆ ਉੱਪਲ ਨੇ ਪੁਲਸ ਕੋਲ 16 ਅਕਤੂਬਰ ਨੂੰ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੀ ਜਾਂਚ ਕਰਨ ਮਗਰੋਂ ਵੁਮੈੱਨ ਸੈੱਲ ਦੇ ਪੁਲਸ ਅਫ਼ਸਰਾਂ ਕੋਲ ਭੇਜ ਦਿੱਤੀ ਗਈ, ਜਿਸ ਤੋਂ ਬਾਅਦ ਪੀੜਤਾ ਦੇ ਪਤੀ ਨਿਖ਼ਿਲ, ਸਹੁਰਾ ਹਰਸ਼ ਕੁਮਾਰ, ਸੱਸ ਨੈਣਾ ਅਰੋੜਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਕੀ ਹੈ ਮਾਮਲਾ
ਸ਼੍ਰੇਆ ਉੱਪਲ ਨੇ ਦੱਸਿਆ ਕਿ ਉਸ ਦਾ ਵਿਆਹ ਸੁੰਦਰ ਨਗਰ ਦੇ ਰਹਿਣ ਵਾਲੇ ਨਿਖ਼ਿਲ ਅਰੋੜਾ ਨਾਲ 31 ਜਨਵਰੀ, 2022 ਨੂੰ ਬੜੀ ਧੂਮਧਾਮ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਮਾਪਿਆਂ ਨੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਸਨ। ਸ਼੍ਰੇਆ ਨੇ ਸਹੁਰੇ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪੇਕਿਆਂ ਨੇ ਵਿਆਹ ਵੇਲੇ ਮਰਸੀਡੀਜ਼ ਕਾਰਨ, ਸੋਨੇ ਦੇ ਗਹਿਣੇ, ਲੱਖਾਂ ਰੁਪਏ ਨਕਦੀ ਅਤੇ ਕੀਮਤੀ ਸਾਮਾਨ ਦਿੱਤਾ ਸੀ। ਇਸ ਦੇ ਬਾਵਜੂਦ ਸਹੁਰੇ ਵਾਰ-ਵਾਰ ਪੇਕਿਆਂ ਤੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਦੇ ਸਨ। ਪੀੜਤਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਵਿਆਹ ਦੇ ਕੁੱਝ ਦਿਨਾਂ ਬਾਅਦ ਮੇਰੇ ਸਹੁਰੇ ਵਾਲਿਆਂ ਨੇ ਮੇਰਾ ਇਸਤਰੀ ਧੰਨ ਆਪਣੇ ਕੋਲ ਰੱਖ ਕੇ ਮੈਨੂੰ ਘਰੋਂ ਕੱਢ ਦਿੱਤਾ।