ਕੁੜੀ ਨੂੰ ਅਣਪਛਾਤੀ ਜਗ੍ਹਾ ’ਤੇ ਲੁਕੋ ਕੇ ਰੱਖਣ ਦੇ ਦੋਸ਼ ’ਚ ਮੁੰਡੇ ਖ਼ਿਲਾਫ਼ ਕੇਸ ਦਰਜ

Saturday, Jul 27, 2024 - 05:14 PM (IST)

ਕੁੜੀ ਨੂੰ ਅਣਪਛਾਤੀ ਜਗ੍ਹਾ ’ਤੇ ਲੁਕੋ ਕੇ ਰੱਖਣ ਦੇ ਦੋਸ਼ ’ਚ ਮੁੰਡੇ ਖ਼ਿਲਾਫ਼ ਕੇਸ ਦਰਜ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਰਾਜਸਥਾਨ ਦੀ ਰਹਿਣ ਵਾਲੀ 20 ਸਾਲਾ ਕੁੜੀ ਨੂੰ ਕਿਸੇ ਅਣਪਛਾਤੀ ਜਗ੍ਹਾ ’ਤੇ ਲੁਕੋ ਕੇ ਆਪਣੇ ਕੋਲ ਰੱਖਣ ਦੇ ਦੋਸ਼ ’ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਗੁਰਹੁਕਮ ਸਿੰਘ ਨਾਂ ਦੇ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਛੋਟੂ ਰਾਮ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੀ 20 ਸਾਲਾ ਧੀ ਸੁਮਨ (ਕਾਲਪਨਿਕ ਨਾਂ) ਆਪਣੇ ਭਰਾ ਨਾਲ ਹਨੂੰਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਤੋਂ ਉਨ੍ਹਾਂ ਨੂੰ ਮਿਲਣ ਆਈ ਸੀ।

ਸਵੇਰੇ ਦੇ ਸਮੇਂ ਜਦੋਂ ਉਨ੍ਹਾਂ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਧੀ ਆਪਣੇ ਬਿਸਤਰੇ ’ਤੇ ਨਹੀਂ ਸੀ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਕਤ ਨੌਜਵਾਨ ਨੇ ਉਸ ਦੀ ਧੀ ਨੂੰ ਕਿਸੇ ਅਣਪਛਾਤੀ ਜਗ੍ਹਾ ’ਤੇ ਲੁਕੋ ਕੇ ਆਪਣੇ ਕੋਲ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕੁੜੀ ਨੂੰ ਬਰਾਮਦ ਕਰਨ ਲਈ ਅਤੇ ਨਾਮਜ਼ਦ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News