3 ਲੱਖ ਰੁਪਏ ਲੈ ਕੇ ਨਹੀਂ ਕਰਵਾਈ ਰਜਿਸਟਰੀ, ਕੇਸ ਦਰਜ
Sunday, Jul 21, 2024 - 04:11 PM (IST)

ਲੁਧਿਆਣਾ (ਰਾਜ) : ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਕਿਰਨ ਬਾਲਾ ਦੀ ਸ਼ਿਕਾਇਤ ’ਤੇ ਮੁਲਜ਼ਮ ਰਮਨਪੁਰੀ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਨੇ ਮੁਲਜ਼ਮ ਅਮਨਪੁਰੀ ਨਾਲ ਇਕ ਪ੍ਰਾਪਰਟੀ ਲਈ ਸੀ।
ਉਸ ਦੇ ਬਦਲੇ ’ਚ ਮੁਲਜ਼ਮ ਨੂੰ ਤਿੰਨ ਲੱਖ ਰੁਪਏ ਦਿੱਤੇ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਰਜਿਸਟਰੀ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤਰ੍ਹਾਂ ਕਰਕੇ ਮੁਲਜ਼ਮ ਨੇ ਉਸਦੇ ਨਾਲ ਧੋਖਾਧੜੀ ਕੀਤੀ ਹੈ।