6 ਗੱਡੀਆਂ ਦੀ ਟੱਕਰ ਦਾ ਮਾਮਲਾ, CTU ਬੱਸ ਚਾਲਕ ’ਤੇ ਪਰਚਾ
Wednesday, Jul 10, 2024 - 01:56 PM (IST)

ਚੰਡੀਗੜ੍ਹ (ਸੁਸ਼ੀਲ) : ਰੇਲਵੇ ਲਾਈਟ ਪੁਆਇੰਟ ’ਤੇ 6 ਗੱਡੀਆਂ ਟਕਰਾਉਣ ਦੇ ਮਾਮਲੇ ’ਚ ਸੀ. ਟੀ. ਯੂ. ਬੱਸ ਚਾਲਕ ਦੀ ਗਲਤੀ ਸਾਹਮਣੇ ਆਈ ਹੈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਸਕੋਡਾ ਗੱਡੀ ਚਾਲਕ ਪਾਣੀਪਤ ਵਾਸੀ ਸੁਨੀਲ ਦੀ ਸ਼ਿਕਾਇਤ ’ਤੇ ਬੱਸ ਚਾਲਕ ਪਟਿਆਲਾ ਵਾਸੀ ਲਖਵਿੰਦਰ ਸਿੰਘ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਬੱਸ ਨੂੰ ਵੀ ਜ਼ਬਤ ਕੀਤਾ ਹੈ।
ਜਾਂਚ ’ਚ ਸਾਹਮਣੇ ਆਇਆ ਕਿ ਸਪੀਡ ਜ਼ਿਆਦਾ ਹੋਣ ਕਾਰਨ ਬੱਸ ਨੇ ਸਕੋਡਾ ਗੱਡੀ ਨੂੰ ਟੱਕਰ ਮਾਰੀ ਸੀ। ਇਸ ਤੋਂ ਬਾਅਦ ਅੱਗੇ ਖੜ੍ਹੀਆਂ ਗੱਡੀਆਂ ਆਪਸ ’ਚ ਟਕਰਾ ਗਈਆਂ। ਸੋਮਵਾਰ ਸਵੇਰ ਰੇਲਵੇ ਲਾਈਟ ਪੁਆਇੰਟ ’ਤੇ ਲਾਲ ਬੱਤੀ ਹੋਣ ਕਾਰਨ ਇਕ ਤੋਂ ਬਾਅਦ ਇਕ 6 ਗੱਡੀਆਂ ਆਪਸ ’ਚ ਟਕਰਾ ਗਈਆਂ ਸਨ। ਬੱਸ ਦੀ ਟੱਕਰ ਨਾਲ ਸਕੋਡਾ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਏਅਰਬੈਗ ਤੱਕ ਖੁੱਲ੍ਹ ਗਏ ਸਨ। ਚਾਰ ਗੱਡੀ ਚਾਲਕ ਮੌਕੇ ਤੋਂ ਚਲੇ ਗਏ ਸਨ।