72 ਹਜ਼ਾਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Friday, Nov 25, 2022 - 04:31 PM (IST)

ਜੋਧਾਂ (ਸਰੋਏ) : ਪੁਲਸ ਥਾਣਾ ਜੋਧਾਂ ਵਿਖੇ ਕੁਲਦੀਪ ਸਿੰਘ ਨਾਮੀ ਵਿਅਕਤੀ ਦੀ ਸ਼ਿਕਾਇਤ 'ਤੇ 72 ਹਜਾਰ ਰੁਪਏ ਚੋਰੀ ਕਰਨ ਦੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੱਦੋਵਾਲ (ਲੁਧਿਆਣਾ) ਨੇ ਦੱਸਿਆ ਕਿ ਉਹ ਹਿੰਦੋਸਤਾਨ ਕੰਪਨੀ ਦੇ ਪੈਟਰੋਲ ਪੰਪ 'ਤੇ ਮੈਨੇਜਰ ਦੀ ਨੌਕਰੀ ਕਰਦਾ ਹੈ। ਬੀਤੀ 24 ਨਵੰਬਰ ਨੂੰ ਉਹ ਬਿਜਲੀ ਘਰ ਲਲਤੋਂ ਕਲਾਂ ਵਿਖੇ ਕੁੱਝ ਦਸਤਾਵੇਜ਼ ਦੇਣ ਗਿਆ।
ਉਸ ਤੋਂ ਬਾਅਦ ਉਹ ਪੈਟਰੋਲ ਪੰਪ ਦੀ 72 ਹਜ਼ਾਰ ਦੀ ਪੇਮੈਂਟ ਮੋਟਰਸਾਈਕਲ ਦੀ ਤੇਲ ਟੈਂਕੀ 'ਤੇ ਰੱਖ ਕੇ ਕੈਪੀਟਲ ਬੈਂਕ ਸਹਿਜਾਦ ਵਿਖੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਸਹਿਜਾਦ ਪੁੱਜਣ ਤੇ ਲਲਤੋਂ ਸਾਈਡ ਤੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਟੈਂਕੀ 'ਤੇ ਰੱਖਿਆ ਪੈਸਿਆਂ ਵਾਲਾ ਬੈਗ ਚੁੱਕਿਆ ਅਤੇ ਫ਼ਰਾਰ ਹੋ ਗਏ। ਜਾਂਚ ਅਫ਼ਸਰ ਕਾਬਲ ਸਿੰਘ ਅਨੁਸਾਰ ਕੁਲਦੀਪ ਸਿੰਘ ਦੇ ਬਿਆਨਾਂ 'ਤੇ 2 ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਗਈ ਹੈ।