ਪਤੀ ਦੀ ਮਰਜ਼ੀ ਬਗੈਰ ਗਰਭਪਾਤ ਕਰਵਾਉਣ ਵਾਲੀ ਪਤਨੀ ’ਤੇ ਕੇਸ ਦਰਜ

Thursday, Mar 18, 2021 - 11:41 AM (IST)

ਪਤੀ ਦੀ ਮਰਜ਼ੀ ਬਗੈਰ ਗਰਭਪਾਤ ਕਰਵਾਉਣ ਵਾਲੀ ਪਤਨੀ ’ਤੇ ਕੇਸ ਦਰਜ

ਲੁਧਿਆਣਾ (ਰਾਮ) : ਆਪਣੇ ਸੱਸ-ਸਹੁਰੇ ਤੋਂ ਵੱਖ ਰਹਿਣ ਦੀ ਜ਼ਿੱਦ ਲੈ ਕੇ ਬੈਠੀ ਇਕ ਵਿਆਹੁਤਾ ’ਤੇ ਉਸ ਦੇ ਪਤੀ ਨੇ ਹੀ ਦੋ ਵਾਰ ਕਥਿਤ ਗਰਭਪਾਤ ਕਰਵਾਉਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਥਾਣਾ ਜਮਾਲਪਰ ਦੀ ਪੁਲਸ ਨੇ ਵਿਆਹੁਤਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਚੰਡੀਗੜ੍ਹ ਦੇ ਸੈਕਟਰ-49-ਬੀ ਵਾਸੀ ਲਵ ਸੋਨੀ ਨਾਮਕ ਵਿਅਕਤੀ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਨਵੰਬਰ-2019 ’ਚ ਰੀਆ ਸਕਸੈਨਾ ਵਾਸੀ 33 ਫੁੱਟ ਰੋਡ, ਮੂੰਡੀਆਂ ਕਲਾਂ, ਲੁਧਿਆਣਾ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਹੀ ਰੀਆ ਸਕਸੈਨਾ, ਲਵ ਸੋਨੀ ਦੇ ਮਾਤਾ-ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਅਤੇ ਵਿਆਹ ਵੀ ਆਪਣੀ ਮਰਜ਼ੀ ਦੇ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਸੀ। ਇਸ ਸਾਰੇ ਝਗੜੇ ਦੌਰਾਨ ਰੀਆ ਸਾਲ-2020 ’ਚ ਦੋ ਵਾਰ ਗਰਭਵਤੀ ਹੋਈ ਪਰ ਰੀਆ ਨੇ ਆਪਣੀ ਮਰਜ਼ੀ ਨਾਲ ਮਾਰਚ-2020 ਤੋਂ ਪਹਿਲਾਂ ਇਕ ਵਾਰ ਗਰਭਪਾਤ ਕਰਵਾਇਆ ਅਤੇ ਫਿਰ ਦੂਜੀ ਵਾਰ ਗੋਲੀਆਂ ਖਾ ਕੇ ਗਰਭ ਡਿਗਾ ਲਿਆ। ਥਾਣਾ ਪੁਲਸ ਨੇ ਰੀਆ ਸਕਸੈਨਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News