ਭਗਵਾਨ ਹਨੂਮਾਨ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੇ ਰਿਟਾਇਰਡ SSP ''ਤੇ FIR ਦਰਜ

Tuesday, Jan 12, 2021 - 01:03 AM (IST)

ਭਗਵਾਨ ਹਨੂਮਾਨ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੇ ਰਿਟਾਇਰਡ SSP ''ਤੇ FIR ਦਰਜ

ਲੁਧਿਆਣਾ, (ਰਿਸ਼ੀ)- ਫੇਸਬੁਕ ’ਤੇ ਭਗਵਾਨ ਹਨੂਮਾਨ ਖਿਲਾਫ ਗਲਤ ਸ਼ਬਦ ਬੋਲਣ ’ਤੇ ਥਾਣਾ ਦੁੱਗਰੀ ਦੀ ਪੁਲਸ ਨੇ ਇਕ ਰਿਟਾਇਰਡ ਐੱਸ. ਪੀ. ਸ਼ਿੰਦਰਪਾਲ ਸਿੰਘ ਨਿਵਾਸੀ ਅਰਬਨ ਅਸਟੇਟ, ਦੁੱਗਰੀ ਖਿਲਾਫ ਪਰਚਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਿਵਸੈਨਾ ਹਿੰਦ ਦੇ ਨੇਤਾ ਯੋਗੇਸ਼ ਬਖਸ਼ੀ ਨੇ ਦੱਸਿਆ ਕਿ ਉਕਤ ਮੁਲਜ਼ਮ ਵੱਲੋਂ ਬੀਤੇ ਦਿਨੀਂ ਫੇਸਬੁਕ ’ਤੇ ਇਕ ਆਡੀਓ ਵਾਇਰਲ ਕੀਤੀ ਗਈ ਸੀ, ਜਿਸ ’ਚ ਹਿੰਦੂ ਧਰਮ ਤੋਂ ਨਫਰਤ ਕਰਨ ਦੀ ਗੱਲ ਦੇ ਨਾਲ ਹੀ ਭਗਵਾਨ ਹਨੂਮਾਨ ਜੀ ਖਿਲਾਫ ਗਲਤ ਸ਼ਬਦ ਬੋਲ ਰਿਹਾ ਸੀ, ਜਿਸ ’ਤੇ ਸ਼ਿਕਾਇਤ ਦਿੱਤੀ ਗਈ। ਨੇਤਾ ਬਖਸ਼ੀ ਨੇ ਦੱਸਿਆ ਕਿ ਨਾਮਜ਼ਦ ਸ਼ਿੰਦਰਪਾਲ ਵੱਲੋਂ ਮੰਦਰ ’ਚ ਜਾ ਕੇ ਮੁਆਫੀ ਵੀ ਮੰਗ ਲਈ ਗਈ।


author

Bharat Thapa

Content Editor

Related News