ਰੈਸਟੋਰੈਂਟ ’ਚ ਹੁੱਕਾ ਪਿਆਉਣ ਵਾਲੇ ਮਾਲਕ ਤੇ ਮੈਨੇਜਰ ’ਤੇ ਕੇਸ ਦਰਜ
Monday, Sep 12, 2022 - 04:19 PM (IST)

ਲੁਧਿਆਣਾ (ਰਾਜ) : ਰੈਸਟੋਰੈਂਟ ਦੀ ਆੜ 'ਚ ਲੋਕਾਂ ਨੂੰ ਹੁੱਕਾ ਪਿਆਉਣ ਵਾਲੇ ਰੈਸਟੋਰੈਂਟ ਦੇ ਮਾਲਕ ਅਤੇ ਮੈਨੇਜਰ ’ਤੇ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਇਹ ਰੈਸਟੋਰੈਂਟ ਫਿਰੋਜ਼ਪੁਰ ਰੋਡ ’ਤੇ ਹੈ।
ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੇਖਿਆ ਕਿ ਰੈਸਟੋਰੈਂਟ ਸੀ. ਪੀ. ਵੱਲੋਂ ਜਾਰੀ ਹੁਕਮਾਂ ਦੀ ਤੈਅ ਸਮੇਂ ਸੀਮਾਂ ਤੋਂ ਬਾਅਦ ਵੀ ਖੁੱਲ੍ਹਾ ਹੋਇਆ ਸੀ। ਇਸ ਦੇ ਨਾਲ ਹੀ ਰੈਸਟੋਰੈਂਟ ਅੰਦਰ ਲੋਕਾਂ ਨੂੰ ਹੁੱਕਾ ਪਿਆਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।