SI ਤੇ ਸਿਪਾਹੀਆਂ ਦੀ ਭਰਤੀ ਦਾ ਪੇਪਰ ਹੈਕ ਮਾਮਲਾ, ਹੁਣ ਮੋਹਾਲੀ ਪੁਲਸ ਨੇ ਵੀ ਦਰਜ ਕੀਤਾ ਕੇਸ

Tuesday, Sep 28, 2021 - 10:02 AM (IST)

SI ਤੇ ਸਿਪਾਹੀਆਂ ਦੀ ਭਰਤੀ ਦਾ ਪੇਪਰ ਹੈਕ ਮਾਮਲਾ, ਹੁਣ ਮੋਹਾਲੀ ਪੁਲਸ ਨੇ ਵੀ ਦਰਜ ਕੀਤਾ ਕੇਸ

ਪਟਿਆਲਾ (ਬਲਜਿੰਦਰ) : ਪੰਜਾਬ ਪੁਲਸ ਵਿਚ ਐੱਸ. ਆਈ. ਅਤੇ ਸਿਪਾਹੀਆਂ ਦਾ ਲਿਖ਼ਤੀ ਟੈਸਟ ਹੈਕਰਾਂ ਵੱਲੋਂ ਬਾਹਰ ਬੈਠ ਕੇ ਹੈਕ ਕਰਨ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਤੱਕ ਹੋਈਆਂ ਪ੍ਰੀਖਿਆਵਾਂ ’ਤੇ ਵੀ ਸਵਾਲੀਆਂ ਨਿਸ਼ਾਨ ਲੱਗ ਗਏ ਹਨ। ਇਧਰ ਇਸ ਮਾਮਲੇ ’ਚ ਮੋਹਾਲੀ ਪੁਲਸ ਵੱਲੋਂ ਵੀ ਇਕ ਕੇਸ ਦਰਜ ਕੀਤਾ ਗਿਆ ਅਤੇ ਧੂਰੀ ਤੋਂ ਵੀ ਪੁਲਸ ਨੇ ਇਸ ਮਾਮਲੇ ’ਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ।

ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਵੱਡਾ ਫ਼ੈਸਲਾ

ਜਿਉਂ-ਜਿਉਂ ਦਿਨ ਬੀਤ ਰਹੇ ਹਨ, ਇਸ ਮਾਮਲੇ ਦੇ ਤਾਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਜੁੜ ਗਏ ਹਨ। ਪੁਲਸ ਵੱਲੋਂ ਹਾਲਾਂਕਿ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਮਾਮਲਾ ਕਾਫੀ ਦੂਰ ਤੱਕ ਜਾ ਰਿਹਾ ਹੈ। ਇਧਰ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਹੈਕਰ ਵੱਲੋਂ ਐੱਸ. ਆਈ. ਦੀ ਪ੍ਰੀਖਿਆ ਬਾਹਰ ਕਰਨ ਨੂੰ ਲੈ ਕੇ 30 ਲੱਖ ਰੁਪਏ ਲਏ ਗਏ ਹਨ। ਇਸ ਕਾਰਨ ਹੁਣ ਤੱਕ ਜਿਹੜੀ ਪਟਿਆਲਾ ਪੁਲਸ ਨਿਰਪੱਖ ਲਿਖਤੀ ਟੈਸਟ ਦੀਆਂ ਟੌਹਰਾਂ ਮਾਰ ਰਹੀ ਸੀ, ਹੈਕਰਾਂ ਨੇ ਉਸ ਦੀ ਹੀ ਹਵਾ ਕੱਢ ਦਿੱਤੀ।

ਇਹ ਵੀ ਪੜ੍ਹੋ : ਦੁਬਈ ਵੀ ਕਰਦਾ ਹੈ ਗੁਰਦਾਸਪੁਰੀਏ 'ਜੋਗਿੰਦਰ ਸਲਾਰੀਆ' 'ਤੇ ਮਾਣ, ਦਿੱਤਾ ਗੋਲਡਨ ਵੀਜ਼ਾ

ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪਟਿਆਲਾ ਪੁਲਸ ਨੇ ਥਾਣਾ ਅਨਾਜ ਮੰਡੀ ਵਿਚ ਕੇਸ ਦਰਜ ਕਰ ਕੇ ਗੁਰਪ੍ਰੀਤ ਸਿੰਘ ਸ਼ੈਲੀ ਵਾਸੀ ਰਟੋਲਾ, ਹਰਦੀਪ ਸਿੰਘ ਲਾਡੀ ਨਿਵਾਸੀ ਫਤਿਹਪੁਰੀ, ਪ੍ਰਦੀਪ ਕੁਮਾਰ ਸੋਨੂੰ ਨਿਵਾਸੀ ਪਟਿਆਲਾ, ਜਸਵੀਰ ਸਿੰਘ ਨਿਵਾਸੀ ਗਿਆਨ ਕਾਲੋਨੀ ਪਟਿਆਲਾ, ਬਲਜਿੰਦਰ ਸਿੰਘ ਪਾਬਲਾ ਨਿਵਾਸੀ ਮੋਹਾਲੀ, ਸੁਖਵਿੰਦਰ ਸਿੰਘ ਨਿਵਾਸੀ ਮਨਿਆਣਾ, ਅੰਕਿਤ ਕੁਮਾਰ ਨਿਵਾਸੀ ਉੱਤਰ ਪ੍ਰਦੇਸ਼, ਲਵਨੀਸ਼ ਗੁਪਤਾ ਨਿਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਵਤਾਰ ਸਿੰਘ ਨਿਵਾਸੀ ਸੰਗਰੂਰ ਅਤੇ ਕਿਸ਼ਨ ਨਿਵਾਸੀ ਪੰਚਕੂਲਾ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ 'ਚ ਕਮਰੇ ਅਲਾਟ
ਆਖ਼ਰ ਪਟਿਆਲਾ ਪੁਲਸ ਕਿਉਂ ਪਾ ਰਹੀ ਘਪਲੇ ’ਤੇ ਪਰਦਾ
ਪਟਿਆਲਾ ਪੁਲਸ ਵੱਲੋਂ ਇਸ ਘਪਲੇ ’ਤੇ ਪਰਦਾ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਅਫ਼ਸਰਾਂ ਨੇ ਤਾਂ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਅਤੇ ਉੱਚ ਅਧਿਕਾਰੀਆਂ ਦੇ ਛੋਟੇ ਅਫ਼ਸਰਾਂ ਨੂੰ ਸਾਫ ਨਿਰਦੇਸ਼ ਹਨ ਕਿ ਕਿਸੇ ਵੀ ਮੀਡੀਆ ਵਾਲੇ ਨਾਲ ਗੱਲ ਨਾ ਕੀਤੀ ਜਾਵੇ ਅਤੇ ਇਸ ਮਾਮਲੇ ਬਾਰੇ ਨਾ ਦੱਸੇ। ਹੁਣ ਜਦੋਂ ਸਾਰਾ ਕੁਝ ਸਾਹਮਣੇ ਹੀ ਆ ਚੁੱਕਿਆ ਤਾਂ ਆਖ਼ਰ ਪੁਲਸ ਇਸ ਮਾਮਲੇ ’ਤੇ ਕਿਉਂ ਪਰਦਾ ਪਾਉਣਾ ਚਾਹੁੰਦੀ ਹੈ। ਦੂਜਾ ਹੈਕ ਹੋਣ ਬਾਰੇ ਜਦੋਂ ਪੁਲਸ ਨੇ ਕੇਸ ਦਰਜ ਕਰ ਲਿਆ, ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਤਾਂ ਹੁਣ ਇਸ ਵਿਚ ਛੁਪਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News