ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਛੋਟੇ ਹਾਥੀ ਦੇ ਡਰਾਈਵਰ ’ਤੇ ਮਾਮਲਾ ਦਰਜ

Monday, Mar 04, 2024 - 05:29 PM (IST)

ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਛੋਟੇ ਹਾਥੀ ਦੇ ਡਰਾਈਵਰ ’ਤੇ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਦੇ ਥਾਣਾ ਖੂਈ ਖੇੜਾ ਪੁਲਸ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਛੋਟੇ ਹਾਥੀ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਖਵਿੰਦਰ ਸਿੰਘ ਵਾਸੀ ਪੱਕਾ ਫਾਰਮ ਸੀਡ (ਅਬੋਹਰ) ਨੇ ਦੱਸਿਆ 1 ਫਰਵਰੀ ਨੂੰ ਉਹ ਅਤੇ ਉਸ ਦਾ ਪੁੱਤਰ ਅਰਾਮਨਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਰਿਸ਼ਤੇਦਾਰੀ ’ਚ ਜਾ ਰਹੇ ਸਨ।

ਜਦੋਂ ਉਹ ਪਿੰਡ ਘੱਲੂ ਦੇ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਕ ਛੋਟੇ ਹਾਥੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ’ਤੇ ਡਿੱਗ ਗਏ। ਇਸ ਕਾਰਨ ਉਹ ਅਤੇ ਉਸ ਦੇ ਪੁੱਤਰ ਅਰਮਾਨਦੀਪ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬੇਹੋਸ਼ੀ ਦੀ ਹਾਲਤ ’ਚ ਅਰਮਾਨਦੀਪ ਨੂੰ ਸਿਵਲ ਹਸਪਤਾਲ ਅਬੋਹਰ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਛੋਟੇ ਹਾਥੀ ਚਾਲਕ ਨਰਿੰਦਰ ਸਿੰਘ ਉਰਫ਼ ਨਿੰਦੀ ਵਾਸੀ ਕੰਧਵਾਲਾ ਹਾਜ਼ਰ ਖਾਂ (ਫਾਜ਼ਿਲਕਾ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


 


author

Babita

Content Editor

Related News