ਜਨਾਨੀ ਦੀ ਕੁੱਟਮਾਰ ਕਰਨ ’ਤੇ ਦਿਓਰ-ਦਿਓਰਾਣੀ ਖ਼ਿਲਾਫ਼ ਮਾਮਲਾ ਦਰਜ

Wednesday, Jun 02, 2021 - 04:28 PM (IST)

ਜਨਾਨੀ ਦੀ ਕੁੱਟਮਾਰ ਕਰਨ ’ਤੇ ਦਿਓਰ-ਦਿਓਰਾਣੀ ਖ਼ਿਲਾਫ਼ ਮਾਮਲਾ ਦਰਜ

ਨਾਭਾ (ਜੈਨ) : ਇੱਥੇ ਕਰਫ਼ਿਊ/ਲਾਕਡਾਊਨ ਦੌਰਾਨ ਵੀ ਲੋਕਾਂ ਵਿਚ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਾਣਕਾਰੀ ਮੁਤਾਬਕ ਬਲਦੇਵ ਕਾਲੋਨੀ ਦੀ ਜਨਾਨੀ ਆਸ਼ਾ ਰਾਣੀ ਪਤਨੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਦਿਓਰ ਲਖਵਿੰਦਰ ਸਿੰਘ ਤੇ ਦਿਓਰਾਣੀ ਸੁਨੀਤਾ ਨੇ ਉਸ ਦੇ ਘਰ ਵਿਚ ਉਸ ਦੀ ਕੁੱਟਮਾਰ ਕੀਤੀ।

ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਥਾਣਾ ਸਦਰ ਪੁਲਸ ਨੇ ਆਸ਼ਾ ਰਾਣੀ ਦੇ ਬਿਆਨਾਂ ਅਨੁਸਾਰ ਸੁਨੀਤਾ ਤੇ ਲਖਵਿੰਦਰ ਸਿੰਘ ਖ਼ਿਲਾਫ਼ ਧਾਰਾ 323, 324, 341, 506, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।


author

Babita

Content Editor

Related News