ਪੁਲਸ ਨੇ ਬੱਚੇ ਨੂੰ ਲੱਭ ਕੇ ਕੀਤਾ ਪਰਿਵਾਰ ਹਵਾਲੇ
Sunday, Jul 29, 2018 - 04:33 AM (IST)
ਬਟਾਲਾ, (ਬੇਰੀ)- ਅੱਜ ਬੱਸ ਸਟੈਂਡ ਚੌਕੀ ਦੀ ਪੁਲਸ ਵੱਲੋਂ ਗੁੰਮ ਹੋਏ ਇਕ 10 ਸਾਲਾ ਬੱਚੇ ਨੂੰ ਲੱਭ ਕੇ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ ਗਿਆ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸ ਪਾਲ ਸਿੰਘ (10) ਪੁੱਤਰ ਸਵ. ਜੋਗਾ ਸਿੰਘ ਵਾਸੀ ਰਸੂਲਪੁਰ ਅੱਜ ਜਲੰਧਰ ਜਾਣ ਵਾਲੀ ਬੱਸ ’ਚ ਬੈਠਾ ਹੋਇਆ ਸੀ ਕਿ ਜਦੋਂ ਪੁਲਸ ਮੁਲਾਜ਼ਮਾਂ ਨੇ ਉਕਤ ਬੱਚੇ ਕੋਲੋਂ ਉਸਦੇ ਘਰ ਦਾ ਪਤਾ ਪੁੱਛਿਆ ਤਾਂ ਬੱਚੇ ਦੀ ਨਿਸ਼ਾਨਦੇਹੀ ’ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ।
ਪ੍ਰਿੰਸ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਪਿਛਲੇ ਇਕ ਹਫਤੇ ਤੋਂ ਗਾਇਬ ਸੀ, ਜਿਸ ਦੀ ਉਨ੍ਹਾਂ ਨੇ ਕਾਫੀ ਤਲਾਸ਼ ਕੀਤੀ ਪਰ ਕਿਧਰੇ ਨਹੀਂ ਮਿਲਿਆ। ਇਸ ਮੌਕੇ ਸਰਬਜੀਤ ਕੌਰ ਨੇ ਬੱਸ ਸਟੈਂਡ ਚੌਕੀ ਦੀ ਪੁਲਸ ਦਾ ਧੰਨਵਾਦ ਕੀਤਾ।
