ਵਿੱਤ ਮੰਤਰੀ ਨੇ ਪੇਸ਼ ਕੀਤਾ ਖੋਖਲਾ ਬਜਟ : ਹਰਪਾਲ ਚੀਮਾ

02/29/2020 1:26:20 AM

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਬਜਟ ਨੂੰ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ਤੋਂ ਬਾਹਰ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਖਿਆਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖਾਲੀ ਖਜ਼ਾਨੇ 'ਚੋਂ ਇਕ ਵਾਰ ਫਿਰ ਖੋਖਲਾ ਬਜਟ ਪੇਸ਼ ਕੀਤਾ ਹੈ। ਆਪਣੇ ਵਿਧਾਇਕ ਸਾਥੀਆਂ ਨਾਲ ਮੌਜੂਦ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਖੋਖਲਾ ਬਜਟ ਪੇਸ਼ ਕਰ ਕੇ ਰਾਜ ਦੇ ਹਰ ਵਰਗ ਨੂੰ ਨਿਰਾਸ਼ਾ ਦੇ ਆਲਮ 'ਚ ਪਾ ਦਿੱਤਾ ਹੈ। ਮਨਪ੍ਰੀਤ ਸਿੰਘ ਦੇਸ਼ ਦਾ ਸ਼ਾਇਦ ਪਹਿਲਾ ਰਾਜ ਦਾ ਵਿੱਤ ਮੰਤਰੀ ਹੋਵੇਗਾ, ਜੋ ਫਲਾਪ ਬਜਟ ਦੇਣ 'ਚ ਆਪਣੇ ਹੀ ਪਿਛਲੇ ਰਿਕਾਰਡ ਤੋੜਦਾ ਆ ਰਿਹਾ ਹੈ।


Related News