ਮਜੀਠਾ ਵਿਖੇ ਦਿਨ ਦਿਹਾੜੇ ਫਾਈਨੈਸ ਕੰਪਨੀ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Monday, Jan 25, 2021 - 07:42 PM (IST)

ਮਜੀਠਾ ਵਿਖੇ ਦਿਨ ਦਿਹਾੜੇ ਫਾਈਨੈਸ ਕੰਪਨੀ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮਜੀਠਾ, (ਸਰਬਜੀਤ ਵਡਾਲਾ)- ਸਥਾਨਕ ਮਜੀਠਾ ਦੀ ਵਾਰਡ ਨੰਬਰ 3 'ਚ ਇਕ ਨੌਜਵਾਨ ਦਾ ਦਿਨ-ਦਿਹਾੜੇ ਬੇ-ਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 3 ਮਜੀਠਾ ਦੇ ਵਾਸੀ ਰੋਸ਼ਨ ਪੁੱਤਰ ਪ੍ਰਕਾਸ਼ ਸਿੰਘ ਵਲੋਂ ਆਪਣੇ ਘਰ ਫਾਈਨੈਸ ਦੇ ਪੈਸਿਆਂ ਦੀ ਉਗਰਾਹੀ ਲੈਣ ਆਏ ਕੰਪਨੀ ਦੇ ਕਰਿੰਦੇ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਗਰੀਬ ਸਿੰਘ ਵਾਸੀ ਪਿੰਡ ਗੁਜ਼ਰਪੁਰਾ ਦਾ ਤੇਜਧਾਰ ਹਥਿਆਰ (ਦਾਤਰ) ਦੇ ਵਾਰ ਕਰਕੇ ਬਹੁਤ ਹੀ ਬੇ-ਰਹਿਮੀ ਨਾਲ ਕਤਲ ਕਰ ਦਿੱਤ। ਦੱਸਣਯੋਗ ਹੈ ਕਿ ਮੁਲਜਮ ਰੋਸ਼ਨ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਵਿਖੇ ਗਏ ਹੋਏ ਸਨ। ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਮੁਲਜ਼ਮ ਵਲੋਂ ਇਸ ਭਿਆਨਕ ਵਾਰਦਾਤ ਨੂੰ ਇਨਜਾਮ ਦਿੱਤਾ ਗਿਆ। ਵਾਰਦਾਤ ਉਪਰੰਤ ਮਜੀਠਾ ਪੁਲਸ ਨੂੰ ਸੂਚਨਾ ਮਿਲਣ 'ਤੇ ਐਸ. ਐਚ. ਓ. ਮਜੀਠਾ ਇੰਸਪੈਕਟਰ ਕਪਿਲ ਕੌਸ਼ਲ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਮ੍ਰਿਤਕ ਜੋਬਨਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ। ਮੁਲਜ਼ਮ ਰੋਸ਼ਨ ਨੂੰ ਹਿਰਾਸਤ ਵਿਚ ਲੈ ਕੇ ਕਤਲ ਹੋਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੜਤਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Bharat Thapa

Content Editor

Related News