ਫਾਈਨਲ ਪੇਪਰ ਦੀ ਤਿਆਰੀ ਲਈ ਨੋਟਸ ਲੈਣ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ''ਚ ਮੌਤ

Tuesday, Sep 22, 2020 - 01:29 PM (IST)

ਫਾਈਨਲ ਪੇਪਰ ਦੀ ਤਿਆਰੀ ਲਈ ਨੋਟਸ ਲੈਣ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ''ਚ ਮੌਤ

ਅਬੋਹਰ (ਸੁਨੀਲ) : ਬੀਤੀ ਰਾਤ ਸਥਾਨਕ ਗੁਰਦਿਆਲ ਨਗਰ 'ਚ ਆਪਣੇ ਜੀਜਾ ਕੋਲ ਰਹਿ ਰਹੇ ਫਤਿਹਾਬਾਦ ਵਾਸੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਭਵਾਨੀਗੜ੍ਹ 'ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ

ਜਾਣਕਾਰੀ ਅਨੁਸਾਰ ਫਤਿਹਾਬਾਦ ਵਾਸੀ ਰਾਹੁਲ ਪੁੱਤਰ ਕ੍ਰਿਸ਼ਨ ਕੁਮਾਰ ਉਮਰ ਕਰੀਬ 22 ਸਾਲ ਪਿਛਲੇ ਕੁਝ ਮਹੀਨੇ ਤੋਂ ਗੁਰਦਿਆਲ ਨਗਰ 'ਚ ਆਪਣੇ ਜੀਜਾ ਚੰਦਰਸ਼ੇਖਰ ਕੋਲ ਰਹਿ ਰਿਹਾ ਸੀ ਅਤੇ ਖਾਲਸਾ ਕਾਲਜ ਦਾ ਬੀ.ਏ. ਦਾ ਵਿਦਿਆਰਥੀ ਸੀ। ਅੱਜ ਫਾਈਨਲ ਪੇਪਰ ਹੋਣ ਕਾਰਨ ਬੀਤੀ ਰਾਤ ਕਰੀਬ 7 ਵਜੇ ਉਹ ਬਾਈਕ ਤੇ ਹਨੂੰਮਾਨਗੜ੍ਹ ਰੋਡ ਸਥਿਤ ਇਕ ਦੁਕਾਨ ਤੇ ਨੋਟਸ ਲੈਣ ਜਾ ਰਿਹਾ ਸੀ ਕਿ ਰਸਤੇ 'ਚ ਇਕ ਕਾਰ ਨਾਲ ਉਸਦੀ ਟੱਕਰ ਹੋ ਗਈ। ਜਿਸ ਨਾਲ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਉਸ ਨੂੰ ਜਲਦ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੋਂ ਲੈ ਜਾਂਦੇ ਸਮੇਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।ਇਧਰ ਥਾਣਾ ਨੰ. 1 ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਮ੍ਰਿਤਕ ਦੇ ਜੀਜਾ ਦੇ ਬਿਆਨ ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਆਈ.ਪੀ.ਸੀ. ਦੀ ਧਾਰਾ 304ਏ, 337, 338, 427, 279 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕੁੜੀ ਵਲੋਂ ਜਬਰੀ ਵਿਆਹ ਦੀਆਂ ਧਮਕੀਆਂ ਤੋਂ ਪਰੇਸ਼ਾਨ ਨੌਜਵਾਨ ਫੌਜੀ ਨੇ ਕੀਤੀ ਖ਼ੁਦਕੁਸ਼ੀ


author

Shyna

Content Editor

Related News