ਡੇਅਰੀ ’ਚੋਂ ਦੁੱਧ, ਪਨੀਰ ਤੇ ਦੇਸੀ ਘਿਉ ਦੇ ਭਰੇ ਸੈਂਪਲ
Tuesday, Aug 28, 2018 - 02:12 AM (IST)

ਜੈਤੋ, (ਜਿੰਦਲ)- ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਚਲਾਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਅਤੇ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂੰ ਵੱਲੋਂ ਪੰਜਾਬ ’ਚ ਇਸ ਮਿਸ਼ਨ ਨੂੰ ਲਾਗੂ ਕਰਦੇ ਹੋਏ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਕਾਇਮ ਰੱਖਣ ਲਈ ਇਨ੍ਹਾਂ ਦੇ ਸੈਂਪਲ ਭਰਨ ਦੀ ਕਾਰਵਾਈ ਜੰਗੀ ਪੱਧਰ ’ਤੇ ਅਾਰੰਭੀ ਗਈ ਹੈ। ਇਸ ਕਾਰਵਾਈ ਤਹਿਤ ਸਿਹਤ ਵਿਭਾਗ, ਫਰੀਦਕੋਟ ਦੇ ਫੂਡ ਕਮਿਸ਼ਨਰ ਡਾ. ਅਮਿਤ ਜੋਸ਼ੀ ਦੀ ਅਗਵਾਈ ਹੇਠ, ਫੂਡ ਇੰਸਪੈਕਟਰ ਮੁਕੁਲ ਗਿੱਲ ਅਤੇ ਉਨ੍ਹਾਂ ਦੀ ਟੀਮ ਜਗਵਿੰਦਰ ਸਿੰਘ ਜੱਗਾ ਅਤੇ ਬੂਟਾ ਸਿੰਘ ਵੱਲੋਂ ਜੈਤੋ ਵਿਖੇ ਇਕ ਡੇਅਰੀ ’ਚੋਂ ਦੁੱਧ, ਪਨੀਰ ਅਤੇ ਦੇਸੀ ਘਿਉ ਦੇ ਸੈਂਪਲ ਭਰੇ ਗਏ। ਇਸ ਸਮੇਂ ਉਨ੍ਹਾਂ ਨਾਲ ਡੇਅਰੀ ਡਿਵੈੱਲਪਮੈਂਟ ਵਿਭਾਗ ਦੇ ਅਧਿਕਾਰੀ ਨਵਜੋਤ ਸਿੰਘ ਵੀ ਮੌਜੂਦ ਸਨ।