ਵਿਆਹ ਦਾ ਲਾਲਚ ਦੇ ਕੇ ਵਿਦਿਆਰਥਣ ਨੂੰ ਭਜਾ ਕੇ ਲਿਜਾਣ ਵਾਲੇ ਵਿਰੁੱਧ ਕੇਸ ਦਰਜ

Sunday, Apr 22, 2018 - 02:53 AM (IST)

ਵਿਆਹ ਦਾ ਲਾਲਚ ਦੇ ਕੇ ਵਿਦਿਆਰਥਣ ਨੂੰ ਭਜਾ ਕੇ ਲਿਜਾਣ ਵਾਲੇ ਵਿਰੁੱਧ ਕੇਸ ਦਰਜ

ਗੁਰਦਾਸਪੁਰ ,   (ਵਿਨੋਦ)-  ਇਕ ਵਿਦਿਆਰਥਣ ਨੂੰ ਵਿਆਹ ਦਾ ਲਾਲਚ ਦੇ ਕੇ ਭਜਾ ਕੇ  ਲਿਜਾਣ ਵਾਲੇ ਦੋਸ਼ੀ ਵਿਰੁੱਧ ਦੀਨਾਨਗਰ ਪੁਲਸ ਨੇ ਧਾਰਾ 363,366 ਅਧੀਨ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕੀਤੀ ਕਰ ਦਿੱਤੀ ਹੈ।ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਨਿਵਾਸੀ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਲੜਕੀ ਜੋ ਦੀਨਾਨਗਰ ਦੇ ਇਕ ਸਕੂਲ'ਚ 12ਵੀਂ ਕਲਾਸ ਦੀ ਵਿਦਿਆਰਥਣ ਹੈ, ਬੀਤੇ ਦਿਨੀਂ ਘਰ ਤੋਂ ਸਕੂਲ ਦੇ ਲਈ ਗਈ ਸੀ ਪਰ ਵਾਪਸ ਘਰ ਨਹੀਂ ਆਈ। ਆਪਣੇ ਪੱਧਰ 'ਤੇ ਕਾਫੀ ਤਲਾਸ਼ ਕਰਨ ਦੇ ਬਾਵਜੂਦ ਵੀ ਉਸ ਦਾ ਕੁਝ ਪਤਾ ਨਹੀਂ ਲੱਗਾ ਅਤੇ ਹੁਣ ਪਤਾ ਲੱਗਾ ਹੈ ਕਿ ਇਕ ਨੌਜਵਾਨ ਯੁਵਰਾਜ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਗੁਰਦਾਸਪੁਰ ਉਸ ਨੂੰ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਗਿਆ ਹੈ। ਇਸ ਸਬੰਧੀ ਜਾਂਚ ਪੜਤਾਲ ਕਰ ਕੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਦੋਸ਼ੀ ਅਤੇ ਵਿਦਿਆਰਥਣ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News