ਨਾਈਟ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਸਾਮਾਨ ਵੇਚਣ ’ਤੇ ਕੇਸ ਦਰਜ

Saturday, Apr 24, 2021 - 02:14 AM (IST)

ਨਾਈਟ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਸਾਮਾਨ ਵੇਚਣ ’ਤੇ ਕੇਸ ਦਰਜ

ਲੁਧਿਆਣਾ (ਅਨਿਲ)-ਥਾਣਾ ਮਿਹਰਬਾਨ ਪੁਲਸ ਨੇ ਬੀਤੀ ਰਾਤ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਸਾਮਾਨ ਵੇਚਣ ’ਤੇ ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਪਿੰਡ ਸੀੜਾ ਰੋਡ ’ਤੇ ਭੰਡਾਰੀ ਹੌਜ਼ਰੀ ਕੋਲ ਇਕ ਵਿਅਕਤੀ ਨਾਈਟ ਕਰਫਿਊ ਦੌਰਾਨ ਦੁਕਾਨ ਖੋਲ੍ਹ ਕੇ ਲੋਕਾਂ ਨੂੰ ਸਾਮਾਨ ਵੇਚ ਰਿਹਾ ਹੈ, ਜਿਸ ’ਤੇ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਥਾਣੇਦਾਰ ਹਰਜੀਤ ਸਿੰਘ ਦੀ ਪੁਲਸ ਟੀਮ ਨੂੰ ਭੇਜਿਆ। ਇਥੇ ਆਨੰਦ ਚੌਹਾਨ ਪੁੱਤਰ ਰਾਜਾ ਰਾਮ ਵਾਸੀ ਹਰਕਿਸ਼ਨ ਵਿਹਾਰ ਨਾਈਟ ਕਰਫਿਊ ਦੌਰਾਨ ਆਪਣੀ ਦੁਕਾਨ ਖੋਲ੍ਹ ਕਰ ਬੈਠਾ ਹੋਇਆ ਸੀ ਅਤੇ ਗਾਹਕਾਂ ਨੂੰ ਸਾਮਾਨ ਵੇਚ ਰਿਹਾ ਸੀ ਜਿਸ ਤੋਂ ਬਾਅਦ ਪੁਲਸ ਟੀਮ ਨੇ ਉਕਤ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਕੇਸ ਦਰਜ ਕੀਤਾ ਹੈ।


author

Sunny Mehra

Content Editor

Related News