ਪਤੀ-ਪਤਨੀ ਦੀ ਆਪਸੀ ਲੜਾਈ 'ਚ ਦਖ਼ਲ ਦੇਣਾ ਨੌਜਵਾਨ ਨੂੰ ਮਹਿੰਗਾ ਪਿਆ, ਹੋਇਆ ਇਹ ਹਾਲ

Saturday, Oct 10, 2020 - 06:25 PM (IST)

ਪਤੀ-ਪਤਨੀ ਦੀ ਆਪਸੀ ਲੜਾਈ 'ਚ ਦਖ਼ਲ ਦੇਣਾ ਨੌਜਵਾਨ ਨੂੰ ਮਹਿੰਗਾ ਪਿਆ, ਹੋਇਆ ਇਹ ਹਾਲ

ਨਾਭਾ (ਸੁਸ਼ੀਲ ਜੈਨ): ਸਥਾਨਕ ਕੋਤਵਾਲੀ ਪੁਲਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਪ੍ਰਵਾਸੀ ਖਿਲਾਫ ਮਾਮਲਾ ਦਰਜ ਕੀਤਾ ਹੈ। ਨੌਜਵਾਨ ਨੂੰ ਕੁੱਟਮਾਰ ਕਰਕੇ ਛੱਤ ਤੋਂ ਡੇਗ ਦਿੱਤਾ।ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਮੁਤਾਬਕ ਆਸ਼ਾ ਰਾਣੀ ਪਤਨੀ ਰਜਿੰਦਰ ਸਿੰਘ ਵਾਸੀ ਮੈਹਸ ਗੇਟ ਨੇ ਸ਼ਿਕਾਇਤ ਦਰਜ ਕਰਵਾਈ ਕਿ ਅਰੁਣ ਕੁਮਾਰ ਵਾਸੀ ਸੰਤ ਨਗਰ (ਪਿੰਡ ਛਪਰਾ ਬਿਹਾਰ) ਦੇ ਨਾਲ ਲੱਗਦੇ ਘਰ ਵਿਚ ਉਸ ਦਾ ਭਰਾ 38 ਸਾਲਾ ਸੁਰੇਸ਼ ਕੁਮਾਰ ਪੁੱਤਰ ਰਾਮਧਾਰੀ ਕਿਰਾਏਦਾਰ ਹੈ।

ਇਹ ਵੀ ਪੜ੍ਹੋ: ਖੇਤੀ ਬਿੱਲਾਂ ਖ਼ਿਲਾਫ਼ ਰਿਲਾਇੰਸ ਪੰਪ 'ਤੇ ਧਰਨਾ ਦੇ ਰਹੇ ਇਕ ਹੋਰ ਕਿਸਾਨ ਦੀ ਮੌਤ

ਰਾਤ ਸਮੇਂ ਅਰੁਣ ਕੁਮਾਰ ਆਪਣੀ ਪਤਨੀ ਨਾਲ ਗਾਲੀ-ਗਲੋਚ ਕਰ ਰਿਹਾ ਸੀ ਕਿ ਸੁਰੇਸ਼ ਕੁਮਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਰੁਣ ਨੇ ਮਾਰਨ ਦੀ ਨੀਅਤ ਨਾਲ ਸੁਰੇਸ਼ ਨੂੰ ਕੁੱਟਿਆ, ਛਾਤੀ ਵਿਚ ਲੱਤ ਮਾਰੀ ਤੇ ਛੱਤ ਤੋਂ ਹੇਠਾਂ ਡੇਗ ਦਿੱਤਾ। ਸੁਰੇਸ਼ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਪੀ.ਜੀ.ਆਈ.ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਅਰੁਣ ਖਿਲਾਫ ਧਾਰਾ 307, 323 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ: ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ: ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ


author

Shyna

Content Editor

Related News