ਲੁਧਿਆਣਾ ਦੇ ਪਿੰਡ ''ਚ ਭਿੜੀਆਂ ਦੋ ਧਿਰਾਂ, ਜਨਾਨੀ ਨੂੰ ਬੁਰੀ ਤਰ੍ਹਾਂ ਕੁੱਟਦਿਆਂ ਦੀ ਵੀਡੀਓ ਵਾਇਰਲ

Tuesday, Aug 17, 2021 - 11:39 AM (IST)

ਲੁਧਿਆਣਾ ਦੇ ਪਿੰਡ ''ਚ ਭਿੜੀਆਂ ਦੋ ਧਿਰਾਂ, ਜਨਾਨੀ ਨੂੰ ਬੁਰੀ ਤਰ੍ਹਾਂ ਕੁੱਟਦਿਆਂ ਦੀ ਵੀਡੀਓ ਵਾਇਰਲ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਹੰਬੜਾਂ 'ਚ ਗੁਆਂਢੀਆਂ ਦੇ ਲੜਾਈ-ਝਗੜੇ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇਕ ਜਨਾਨੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਲੜਾਈ ਹੋ ਗਈ। ਇਸ ਲੜਾਈ ਦੌਰਾਨ ਇਕ ਜਨਾਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਕ ਵਿਅਕਤੀ ਨੇ ਹੱਥ 'ਚ ਡੰਡਾ ਫੜ੍ਹ ਕੇ ਬੇਰਹਿਮੀ ਨਾਲ ਜਨਾਨੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਵਾਲਾਂ ਤੋਂ ਵੀ ਘੜੀਸਿਆ।

ਇਹ ਵੀ ਪੜ੍ਹੋ : ਫ਼ੌਜ ਦੇ ਵੱਡੇ ਅਫ਼ਸਰ 'ਤੇ ਪਤਨੀ ਵੱਲੋਂ ਜਬਰ-ਜ਼ਿਨਾਹ ਦਾ ਦੋਸ਼, ਬਿਆਨ ਕੀਤੀ ਵਿਆਹ ਦੇ ਮਗਰੋਂ ਦੀ ਸਾਰੀ ਕਹਾਣੀ

PunjabKesari

ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਸ ਜਾਂਚ ਅਧਿਕਾਰੀ ਹੰਬੜਾ ਚੌਂਕੀ ਇੰਚਾਰਜ ਹਰਪਾਲ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ ਹੈ ਅਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਖ਼ੁਦਕੁਸ਼ੀ ਕਰਨ ਵਾਲੇ ਕਾਰੋਬਾਰੀ ਦੇ ਬੇਟੇ ਦਾ ਬਿਆਨ, 'ਪਾਪਾ ਨੂੰ ਇਕ ਘੰਟੇ ਤੱਕ ਫੋਨ 'ਤੇ ਕੋਈ ਧਮਕਾਉਂਦਾ ਰਿਹਾ'

ਦੂਜੇ ਪਾਸੇ ਜਦੋਂ ਪੀੜਤ ਜਨਾਨੀ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News