ਟੈਡੀ ਡੇਅ ’ਤੇ ਬਠਿੰਡਾ ਦੇ ਰੈਸਟੋਰੈਂਟ ’ਚ ਚੱਲੇ ਘਸੁੰਨ ਮੁੱਕੇ, ਵੀਡੀਓ ’ਚ ਦੇਖੋ ਕਿਵੇਂ ਹੋਇਆ ਘਮਸਾਨ

Monday, Feb 13, 2023 - 01:01 PM (IST)

ਟੈਡੀ ਡੇਅ ’ਤੇ ਬਠਿੰਡਾ ਦੇ ਰੈਸਟੋਰੈਂਟ ’ਚ ਚੱਲੇ ਘਸੁੰਨ ਮੁੱਕੇ, ਵੀਡੀਓ ’ਚ ਦੇਖੋ ਕਿਵੇਂ ਹੋਇਆ ਘਮਸਾਨ

ਬਠਿੰਡਾ (ਕੁਨਾਲ ਬਾਂਸਲ) : ਬਠਿੰਡਾ 'ਚ ਕੁਝ ਮੁੰਡਿਆਂ ਨੇ ਰੈਸਟੋਰੈਂਟ 'ਚ ਦਾਖ਼ਲ ਹੋ ਕੇ ਸਕੂਲ ਦੀ ਵਰਦੀ ਪਾਏ ਬੈਠੇ ਪ੍ਰੇਮੀ ਜੋੜੇ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਕ ਮੁੰਡਾ, ਤਿੰਨ ਕੁੜੀਆਂ ਨਾਲ ਰੇਸਟੋਰੈਂਟ 'ਚ ਬੈਠਾ ਹੋਇਆ ਹੈ। ਇਸ ਦੌਰਾਨ 4 ਮੁੰਡੇ ਰੈਸਟੋਰੈਂਟ 'ਚ ਦਾਖ਼ਲ ਹੁੰਦੇ ਹਨ ਅਤੇ ਉਸ ਮੁੰਡੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ। ਮੁੰਡੇ ਦੇ ਨਾਲ ਬੈਠੀਆਂ ਕੁੜੀਆਂ ਵੀ ਉਕਤ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਉਹ 4 ਮੁੰਡੇ ਕੁੜੀਆਂ 'ਤੇ ਵੀ ਹਮਲਾ ਕਰ ਦਿੰਦੇ ਹਨ ਤੇ ਬੇਰਹਿਮੀ ਨਾਲ ਸਭ ਦੀ ਕੁੱਟਮਾਰ ਕਰਦੇ ਹਨ। 

ਇਹ ਵੀ ਪੜ੍ਹੋ- ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਲਹਿਰਾਗਾਗਾ 'ਚ ਕਿਸਾਨ ਨੇ ਹੱਥੀਂ ਗਲ਼ ਲਾ ਲਈ ਮੌਤ

ਇਸ ਤੋਂ ਇਲਾਵਾ ਹਮਲਾਵਰ ਮੁੰਡਿਆ ਦੇ ਹੱਥਾਂ 'ਚ ਤੇਜ਼ਧਾਰ ਹਥਿਆਰ ਵੀ ਨਜ਼ਰ ਆ ਰਹੇ ਹਨ, ਜਿਸ ਨਾਲ ਉਹ ਮੁੰਡੇ 'ਤੇ ਹਮਲਾ ਕਰਦੇ ਹਨ। ਮੁੰਡੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਦੱਸ ਦੇਈਏ ਕਿ ਪੁਲਸ ਵੱਲੋਂ ਫਿਲਹਾਲ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ- ਰਾਧਾ ਸੁਆਮੀ ਡੇਰੇ ਜਾ ਰਹੇ ਪਰਿਵਾਰ ਨੂੰ ਰੋਡਵੇਜ਼ ਦੀ ਬੱਸ ਨੇ ਦਰੜਿਆ, ਮੌਕੇ ’ਤੇ ਨੌਜਵਾਨ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News