ਆਪਸੀ ਕਿੜਬਾਜ਼ੀ ਕਾਰਨ ਜੇਲ ''ਚ ਭਿੜੇ ਹਵਾਲਾਤੀ

07/16/2018 7:00:42 AM

ਅੰਮ੍ਰਿਤਸਰ (ਅਰੁਣ) — ਕੇਂਦਰੀ ਜੇਲ ਫਤਾਹਪੁਰ 'ਚ ਮਾਮੂਲੀ ਤਕਰਾਰ ਕਾਰਨ ਹਵਾਲਾਤੀਆਂ ਦੇ ਇਕ ਧਿਰ ਨੇ ਨੰਗਾ ਕਰ ਕੇ ਇਕ ਹਵਾਲਾਤੀ ਦੇ ਗੁਪਤ ਅੰਗ 'ਚ ਹਰੀਆਂ ਮਿਰਚਾਂ ਪਾ ਦਿੱਤੀਆਂ। ਸਹਾਇਕ ਜੇਲ ਸੁਪਰਡੈਂਟ ਮੰਗਲ ਸਿੰਘ ਦੀ ਸ਼ਿਕਾਇਤ 'ਤੇ ਜੇਲ 'ਚ ਬੰਦ ਹਵਾਲਾਤੀ ਪ੍ਰੇਮ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਖੱਬੇ ਰਾਜਪੂਤਾਂ ਨੂੰ ਨੰਗਾ ਕਰਨ ਮਗਰੋਂ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਤੇ ਉਸ ਦੇ ਗੁਪਤ ਅੰਗ ਵਿਚ ਹਰੀਆਂ ਮਿਰਚਾਂ ਪਾਉਣ ਵਾਲੇ ਹਵਾਲਾਤੀ ਹਰਦੀਪ ਸਿੰਘ ਚਿੰਟੂ ਪੁੱਤਰ ਚਰਨਜੀਤ ਸਿੰਘ ਵਾਸੀ ਫਿਲੌਰ, ਕਮਲਦੀਪ ਸਿੰਘ ਤੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਵਾਸੀ ਦਸਮੇਸ਼ ਨਗਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News