ਕੁੱਟ-ਮਾਰ ਕਰਨ ਦੇ ਦੋਸ਼ ’ਚ ਕਈਅਾਂ ’ਤੇ ਪਰਚਾ

Saturday, Jul 21, 2018 - 08:19 AM (IST)

ਕੁੱਟ-ਮਾਰ ਕਰਨ  ਦੇ  ਦੋਸ਼  ’ਚ  ਕਈਅਾਂ  ’ਤੇ  ਪਰਚਾ

 ਫਾਜ਼ਿਲਕਾ (ਲੀਲਾਧਰ, ਨਾਗਪਾਲ) – ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਐੱਮ. ਆਰ. ਕਾਲਜ ਵਾਲੀ ਰੋਡ ’ਤੇ ਕੁੱਟ-ਮਾਰ ਕਰ ਕੇ 2 ਵਿਅਕਤੀਆਂ ਨੂੰ ਜ਼ਖਮੀ ਕਰਨ ਸਬੰਧੀ 2  ਦੇ ਖਿਲਾਫ  ਪਰਚਾ ਦਰਜ ਕੀਤਾ ਹੈ।  ਪੁਲਸ ਨੂੰ ਦਿੱਤੇ ਬਿਆਨ ਵਿਚ ਸਤਨਾਮ ਸਿੰਘ ਵਾਸੀ ਅਨੰਦਪੁਰ ਮੁਹੱਲਾ, ਫਾਜ਼ਿਲਕਾ ਨੇ ਦੱਸਿਆ ਕਿ 18 ਜੁਲਾਈ  ਨੂੰ ਰਾਤ ਲਗਭਗ 8.00 ਵਜੇ ਸੰਨੀ ਨਾਗਪਾਲ ਵਾਸੀ ਮਿਆਨੀ ਬਸਤੀ, ਫਾਜ਼ਿਲਕਾ ਅਤੇ ਸ਼ਸ਼ੀ ਕੁਮਾਰ ਵਾਸੀ ਬੈਂਕ ਕਾਲੋਨੀ, ਫਾਜ਼ਿਲਕਾ ਨੇ ਉਸ ਦੇ ਅਤੇ ਉਸ ਦੇ ਦੋਸਤ ਬਲਕਾਰ ਸਿੰਘ ਦੇ ਪਿਤਾ ਟਹਿਲ ਸਿੰਘ ਦੀ ਕੁੱਟ-ਮਾਰ ਕੀਤੀ। ਪੁਲਸ ਨੇ  ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ  ਪਰਚਾ ਦਰਜ ਕਰ ਲਿਆ ਹੈ। ਫਾਜ਼ਿਲਕਾ, (ਨਾਗਪਾਲ, ਲੀਲਾਧਰ)–ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਕੁਹਾਡ਼ਿਆਂ ਵਾਲੀ ਵਿਚ ਕੁੱਟ-ਮਾਰ ਕਰ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਸਬੰਧੀ 18 ਵਿਅਕਤੀਆਂ  ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਰੋਹਿਤ ਵਾਸੀ ਪਿੰਡ ਕੁਹਾਡ਼ਿਆਂ ਵਾਲੀ ਨੇ ਦੱਸਿਆ ਕਿ 11 ਜੁਲਾਈ  ਨੂੰ ਸ਼ਾਮ ਲਗਭਗ 7.00 ਵਜੇ ਉਨ੍ਹਾਂ ਦਾ ਰੂਬੀ, ਕਾਕਾ, ਬਿੱਟੂ, ਸੋਨੂੰ, ਬਿੰਦੂ, ਰਿੰਕੂ, ਸੁਰਿੰਦਰ ਮਸੀਹ, ਜੀਵਨ ਮਸੀਹ, ਜੱਜ, ਵਿਜੇ, ਸੁਨੀਲ, ਸੰਜੀਵ, ਅਕਾਸ਼, ਕੁਲਦੀਪ, ਨਿੱਕਾ, ਬਿੱਟੂ, ਵਿਕਾਸ, ਦੋਣੀ ਸਾਰੇ ਵਾਸੀ ਪਿੰਡ ਕੁਹਾਡ਼ਿਆਂ ਵਾਲੀ ਦੇ ਨਾਲ ਝਗਡ਼ਾ ਹੋਇਆ ਸੀ।
ਵਜ੍ਹਾ  ਇਹ ਹੈ ਕਿ ਉਕਤ ਵਿਅਕਤੀ ਕਹਿੰਦੇ ਹਨ ਕਿ ਆਪਣੇ ਘਰ ਦੇ ਗੇਟ  ਅੱਗੇ ਕਿਉਂ ਖਡ਼੍ਹਦੇ ਹੋ ਜਿਸ ਕਾਰਨ ਉਕਤ ਵਿਅਕਤੀਆਂ ਨੇ ਉਸ ਦੀ ਕੁੱਟ-ਮਾਰ ਕੀਤੀ। ਪੁਲਸ ਨੇ  ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 ਅਬੋਹਰ,  (ਸੁਨੀਲ)–ਪਿੰਡ ਰੂਕਨਪੁਰਾ ਖੁਈ ਖੇਡ਼ਾ ਵਾਸੀ ਅਤੇ ਚਨਣਖੇਡ਼ਾ ’ਚ ਵਿਆਹੁਆ ਇਕ ਅੌਰਤ ਅਤੇ ਉਸਦੇ ਭਰਾ ਨੂੰ ਅੌਰਤ ਦੇ ਸਹੁਰੇ ਘਰਵਾਲਿਆਂ ਨੇ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
 ਇਲਾਜ ਅਧੀਨ ਪਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ  ਵਿਆਹ ਕੁੱਝ ਸਾਲ ਪਹਿਲਾਂ ਚਨਣਖੇਡ਼ਾ ਵਾਸੀ ਖਰੈਤੀ ਲਾਲ ਨਾਲ ਹੋਇਆ ਸੀ। ਵਿਆਹ ਦੇ ਕੁੱਝ ਸਮਾਂ ਬਾਅਦ ਹੀ ਉਸਦੇ ਸਹੁਰਾ-ਘਰ ਵਾਲੇ ਉਸਨੂੰ ਦਾਜ ਲਈ ਪ੍ਰੇਸ਼ਾਨ ਕਰਨ ਲੱਗੇ ਅਤੇ ਇਸ ਦੇ ਚਲਦੇ ਅੱਜ ਤਡ਼ਕੇ ਵੀ ਉਸਦੇ ਪਤੀ ਨੇ ਉਸ ਨਾਲ ਕੁੱਟ-ਮਾਰ ਕੀਤੀ। ਇਸ ਗੱਲ ਦੀ ਸੂਚਨਾ ਮਿਲਣ ’ਤੇ ਉਸਦਾ ਭਰਾ ਗੁਰਭੇਜ ਅਤੇ ਤਾਇਆ ਦਾ ਪੁੱਤਰ ਗੁਰਪਾਲ ਉਨ੍ਹਾਂ ਦੇ  ਘਰ ਪੁੱਜੇ ਤਾਂ ਸਹੁਰਾ-ਘਰ ਦੇ ਲੋਕਾਂ ਨੇ ਉਨ੍ਹਾਂ ਨੂੰ ਵੀ ਜਲੀਲ ਕਰਦੇ ਹੋਏ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਨ੍ਹਾਂ ਦਾ ਬਾਈਕ ਵੀ ਤੋਡ਼ ਦਿੱਤਾ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

 


Related News