ਢਾਬੇ ’ਤੇ ਖਾਣਾ ਖਾਂਦੇ ਸਮੇਂ ਹੋਇਆ ਝਗੜਾ, 3 ਜ਼ਖਮੀ
Saturday, Nov 30, 2024 - 05:13 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਇਕ ਢਾਬੇ ’ਤੇ ਖਾਣਾ ਖਾਂਦੇ ਸਮੇਂ ਕੁੱਝ ਲੋਕਾਂ ’ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ’ਚ 2 ਬੈਂਕ ਕਰਮਚਾਰੀ ਭਰਾਵਾਂ ਸਮੇਤ 3 ਲੋਕ ਜ਼ਖਮੀ ਹੋ ਗਏ। ਹਸਪਤਾਲ ’ਚ ਜੇਰੇ ਇਲਾਜ ਅੰਕੁਸ਼ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਨਾਲ ਅਤੇ ਦੋਸਤ ਹਨੀ ਨਾਲ ਜਲਾਲਾਬਾਦ ’ਚ ਇਕ ਵਿਆਹ ਸਮਾਗਮ ਤੋਂ ਫਾਜ਼ਿਲਕਾ ਪਰਤ ਰਿਹਾ ਸੀ।
ਇੱਥੇ ਉਹ ਰਸਤੇ ’ਚ ਇਕ ਢਾਬੇ ’ਤੇ ਜਦੋਂ ਖਾਣਾ ਖਾਣ ਲਈ ਬੈਠੇ ਤਾਂ ਉੱਥੇ ਮੌਜੂਦ ਹੋਰ ਵਿਅਕਤੀ ਨਾਲ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਨ ਲੱਗੇ। ਇਸ ਦੌਰਾਨ ਉਕਤ ਵਿਅਕਤੀਆਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ। ਇਸ ਝਗੜੇ ਦੌਰਾਨ ਉਹ ਤਿੰਨ ਜਣੇ ਜ਼ਖ਼ਮੀ ਹੋ ਗਏ।