ਝਗੜੇ ਦੌਰਾਨ ਧੱਕਾ ਮਾਰਨ ਕਾਰਨ ਵਿਅਕਤੀ ਦੀ ਮੌਤ, ਮਾਮਲਾ ਦਰਜ

Sunday, Mar 06, 2022 - 05:20 PM (IST)

ਝਗੜੇ ਦੌਰਾਨ ਧੱਕਾ ਮਾਰਨ ਕਾਰਨ ਵਿਅਕਤੀ ਦੀ ਮੌਤ, ਮਾਮਲਾ ਦਰਜ

ਰਾਜਪੁਰਾ (ਮਸਤਾਨਾ) : ਬਹਿਸਬਾਜ਼ੀ ਹੋਣ ਤੋਂ ਬਾਅਦ ਹੋਈ ਧੱਕਾ-ਮੁੱਕੀ ਕਾਰਨ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸ਼ੰਭੂ ਦੀ ਪੁਲਸ ਵਲੋਂ ਧੱਕਾ ਮਾਰਨ ਵਾਲੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਜੋਰਾ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ ਗੁਰਭੇਜ ਸਿੰਘ (55 ਸਾਲ) ਨਾਲ ਇਸੇ ਪਿੰਡ ਦਾ ਵਾਸੀ ਸਤਨਾਮ ਸਿੰਘ ਬਹਿਸ ਕਰ ਰਹੇ ਸਨ ਤਾਂ ਮੈਂ ਮੌਕੇ ’ਤੇ ਪੁੱਜ ਗਿਆ ਅਤੇ ਆਪਣੇ ਪਿਤਾ ਨੂੰ ਸਮਝਾ ਕੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਸਤਨਾਮ ਨਾਲ ਫਿਰ ਬਹਿਸ ਹੋ ਗਈ ਅਤੇ ਸਤਨਾਮ ਨੇ ਗੁਰਭੇਜ ਸਿੰਘ ਨੂੰ ਧੱਕਾ ਮਾਰ ਦਿੱਤਾ।

ਇਸ ਕਾਰਨ ਉਹ ਲੋਹੇ ਦੇ ਇਕ ਐਂਗਲ ਵਿਚ ਜਾ ਟਕਰਾਇਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ 32 ਸੈਕਟਰ ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਜੋਰਾ ਸਿੰਘ ਦੀ ਸ਼ਿਕਾਇਤ ’ਤੇ ਸਤਨਾਮ ਸਿੰਘ ਖ਼ਿਲਾਫ ਧਾਰਾ 304 ਅਧੀਨ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News