ਖ਼ਾਲੀ ਪਲਾਟ ’ਚੋਂ ਨਵਜਾਤ ਦਾ ਭਰੂਣ ਬਰਾਮਦ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

Tuesday, Feb 28, 2023 - 01:22 PM (IST)

ਖ਼ਾਲੀ ਪਲਾਟ ’ਚੋਂ ਨਵਜਾਤ ਦਾ ਭਰੂਣ ਬਰਾਮਦ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਸਾਹਨੇਵਾਲ (ਜ. ਬ.) : ਥਾਣਾ ਸਾਹਨੇਵਾਲ ਅਧੀਨ ਆਉਂਦੇ ਜਸਪਾਲ ਬਾਂਗਰ ਵਿਖੇ ਇਕ ਖ਼ਾਲੀ ਪਲਾਟ ’ਚੋਂ ਨਵਜਾਤ ਬੱਚੇ ਦਾ ਭਰੂਣ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਪੁਲਸ ਨੇ ਇਕ ਪ੍ਰਤੱਖ ਦਰਸ਼ੀ ਦੇ ਬਿਆਨਾਂ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੀਮਤੀ ਲਾਲ ਪੁੱਤਰ ਤਰਸੇਮ ਲਾਲ ਵਾਸੀ ਸੁਮਨ ਹੀਰੋ ਨਗਰ ਜਸਪਾਲ ਬਾਂਗਰ ਨੇ ਦੱਸਿਆ ਕਿ 26 ਫਰਵਰੀ ਦੀ ਸਵੇਰ ਕਰੀਬ 10 ਵਜੇ ਉਹ ਘਰ ਦੇ ਨਜ਼ਦੀਕ ਹੀ ਸਥਿਤ ਇਕ ਖ਼ਾਲੀ ਪਲਾਟ ’ਚ ਗਿਆ।

ਉਸ ਨੇ ਦੇਖਿਆ ਕਿ ਲਿਫ਼ਾਫ਼ੇ ’ਚ ਨਵਜਾਤ ਬੱਚੇ ਦਾ ਭਰੂਣ ਪਿਆ ਹੋਇਆ ਸੀ, ਜਿਸ ਨੂੰ ਅਣਪਛਾਤੀ ਔਰਤ ਜਾਂ ਉਸਦੇ ਪਰਿਵਾਰ ਨੇ ਇਸ ਨੂੰ ਸਮਾਜ ਤੋਂ ਛੁਪਾਉਣ ਲਈ ਇੱਥੇ ਸੁੱਟ ਦਿੱਤਾ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News