ਕੱਚੇ ਨਾਲੇ ’ਚੋਂ ਮਿਲਿਅਾ ਭਰੂਣ, ਅਣਪਛਾਤੇ ਵਿਰੁੱਧ ਕੇਸ ਦਰਜ
Saturday, Jul 21, 2018 - 12:14 AM (IST)

ਬਟਾਲਾ, (ਬੇਰੀ)- ਪਿੰਡ ਸਿੰਘਪੁਰਾ ਦੇ ਕੱਚੇ ਨਾਲ ’ਚ ਮ੍ਰਿਤਕ ਹਾਲਤ ’ਚ ਪਏ ਭਰੂਣ ਨੂੰ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਅੱਡਾ ਚੌਕ ਝੰਗੀ ਪਨਵਾਂ ਵਿਖੇ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ ਕਿ ਪਿੰਡ ਸਿੰਘਪੁਰਾ ਦੇ ਰਹਿਣ ਵਾਲੇ ਵਿਅਕਤੀ ਸੁਰਜਨ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪਿੰਡ ਦੇ ਕੱਚੇ ਨਾਲੇ ’ਚ ਇਕ ਭਰੂਣ ਦੀ ਡੈੱਡਬਾਡੀ ਪਈ ਹੈ, ਜਿਸ ਨੂੰ ਕੋਈ ਅਣਪਾਛਤਾ ਵਿਅਕਤੀ ਸੁੱਟ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਪਿੰਡ ਸਿੰਘਪੁਰਾ ’ਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਾਇਆ ਕਿ ਇਕ ਭਰੂਣ ਦੀ ਡੈੱਡਬਾਡੀ ਕੱਚੇ ਨਾਲੇ ’ਚ ਪਈ ਸੀ, ਜਿਸ ਨੂੰ ਕੋਈ ਅਣਪਛਾਤਾ ਗਰਭ ਵਿਵਸਥਾ ਸਮੇਂ ਤੋਂ ਪਹਿਲਾਂ ਪਾਣੀ ’ਚ ਸੁੱਟ ਗਿਆ ਹੈ। ਏ. ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਪੁਲਸ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।