ਪਲਾਟ ''ਚੋਂ ਮਿਲਿਆ ਭਰੂਣ, ਪੁਲਸ ਵੱਲੋਂ ਮਾਮਲਾ ਦਰਜ

02/16/2018 11:46:27 PM

ਲੋਹੀਆਂ ਖਾਸ (ਮਨਜੀਤ)-ਲੋਹੀਆਂ ਤੋਂ ਪਿੰਡ ਰਾਈਵਾਲ ਰੋਡ 'ਤੇ ਇੱਕ ਪਲਾਟ ਵਿੱਚੋਂ 4 ਤੋਂ ਪੰਜ ਮਹੀਨੇ ਦਾ (ਨਰ) ਭਰੂਣ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਰਿੰਦਰ ਕੁਮਾਰ ਦੱਸਿਆ ਕਿ ਸੂਚਨਾ ਮਿਲੀ ਕਿ ਰਾਈਵਾਲ ਰੋਡ 'ਤੇ ਇੱਕ ਪਲਾਟ ਵਿੱਚ ਮ੍ਰਿਤਕ ਬੱਚਾ ਪਿਆ ਜਦੋਂ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕਿ ਦੇਖਿਆ ਤਾਂ ਇੱਕ ਭਰੂਣ ਸੀ। ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ (ਨਰ) ਭਰੂਣ ਸਿਰਫ ਚਾਰ ਤੋਂ ਪੰਜ ਮਹੀਨੇ ਦਾ ਹੈ। ਪੁਲਸ ਵੱਲੋਂ ਧਾਰਾ 318 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ਼ ਕਰਕੇ ਭਰੂਣ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾ ਰਿਹਾ ਹੈ ਤਾਂ ਕਿ ਦੋਸ਼ੀਆਂ ਤੱਕ ਪਹੁੰਚਿਆਂ ਜਾ ਸਕੇ।


Related News