ਤੀਆਂ ਦੇ ਤਿਓਹਾਰ ਮੌਕੇ ਭੈਣਾਂ ਨੇ ਭਰਾਵਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਸਮਾਜ ਸੇਵਾ ਕਰਨ ਦਾ ਦਿੱਤਾ ਸੰਦੇਸ਼
Sunday, Jul 29, 2018 - 10:46 PM (IST)
ਖਾਲੜਾ, ਭਿੱਖੀਵਿੰਡ ( ਭਾਟੀਆ ) ਪਹੂਵਿੰਡ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਵਿਖੇ ਤੀਆਂ ਦੇ ਤਿਓਹਾਰ ਨੂੰ ਨਵੇਕਲੇ ਢੰਗ ਨਾਲ ਮਨਾਉਣ ਦੀ ਉਸ ਵੇਲੇ ਇੱਕ ਮਿਸਾਲ ਮਿਲੀ ਜਦੋ ਲੜਕੀਆਂ ਨੇ ਨੋਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ। ਜਾਣਕਾਰੀ ਦਿੰਦਿਆ ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਇੰਦਰਬੀਰ ਸਿੰਘ ਪਹੂਵਿੰਡ, ਕੈਪਟਨ ਬਲਵੰਤ ਸਿੰਘ, ਮਾ; ਗੁਰਲਾਲ ਸਿੰਘ ਅਤੇ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਪਹੂਵਿੰਡ ਸਕੂਲ ਵਿਖੇ ਤੀਆਂ ਦਾ ਤਿਓਹਾਰ ਬੜੇ ਹੀ ਉਤਸਾਹ ਨਾਲ ਪਿੰਡ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦੌਰਾਨ ਪਹੂਵਿੰਡ ਦੀਆਂ ਲੜਕੀਆਂ ਰਾਜਵਿੰਦਰ ਕੌਰ, ਸਰਬਜੀਤ ਕੌਰ, ਜਸਬੀਰ ਕੌਰ, ਜਸਵਿੰਦਰ ਕੋਰ ਅਤੇ ਮਨਪ੍ਰੀਤ ਕੋਰ ਆਦਿ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਮਨਾਉਣ ਲਈ ਕਦੇ ਸਾਉਣ ਮਹੀਨੇ ਚੋ ਪਿੰਡ ਦੀ ਸਾਝੀ ਜਗ੍ਹਾ ਸੱਥ ਆਦਿ ਤੇ ਵਿਆਹੀਆਂ ਅਤੇ ਕੁਆਰੀਆਂ ਮੁਟਿਆਰਾਂ ਇਕੱਠੀਆ ਹੋ ਕੇ ਗਿੱਧਾ, ਭੰਗੜਾ, ਬੋਲੀਆਂ, ਕਿੱਕਲੀਆਂ ਆਦਿ ਪਾਉਦੀਆਂ ਤੇ ਕਿਸੇ ਵੱਡੇ ਦਰੱਖਤ ਤੇ ਟਾਹਣ ਤੇ ਰੱਸੇ ਆਦਿ ਨਾਲ ਪੀਘ ਪਾ ਕੇ ਲੜਕੀਆਂ ਪੀਘਾਂ ਝੂਟਦੀਆਂ ਮਟਿਆਰਾਂ ਉੱਚੀ ਤੋ ਉੱਚੀ ਪੀਂਘ ਚੜਾ ਕੇ ਇੱਕ ਦੂਜੇ ਦਾ ਮੁਕਾਬਲਾ ਕਰਦੀਆ ਹੋਈਆ ਅਸਮਾਨ ਨੂੰ ਛੂਹਣ ਦੀ ਖਵਾਹਿਸ ਰੱਖਦੀਆਂ ਸਨ। ਪਰ ਅੱਜ ਇਹ ਤੀਆਂ ਇਸ ਤਿਉਹਾਰ ਮੋਕੇ ਆਪਣੇ ਭਰਾਵਾ ਦੀ ਖੈਰ ਮੰਗਦੀਆਂ ਨਜਰ ਆ ਰਹੀਆ ਹਨ ਅਤੇ ਆਪਣੇ ਭਰਾਵਾਂ ਨੂੰ ਨਸ਼ਿਆ ਤੋ ਬਚਾਉਣ ਲਈ ਆਪਣੇ ਭਰਾਵਾਂ ਤੋ ਪ੍ਰਣ ਲਿਆ ਜਾ ਰਿਹਾ ਹੈ ਕਿ ਉਹ ਨਸ਼ਿਆ ਨੂੰ ਕਦੇ ਵੀ ਮੂੰਹ ਨਹੀ ਲਗਾਉਣਗੇ। ਇਸ ਮੋਕੇ ਨਸ਼ਿਆਂ ਸਬੰਧੀ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ ਉਹਨਾ ਕਿਹਾ ਕਿ ਨੌਜਵਾਨ ਅੱਜ ਨਸ਼ਿਆਂ ਦੇ ਕੁਰਾਹੇ ਪੈ ਕੇ ਆਪਣੀਆ ਜਿੰਦਗੀਆਂ ਤਬਾਹ ਕਰ ਰਹੇ ਹਨ। ਲੜਕੀਆਂ ਨੇ ਇਸ ਮੌਕੇ ਨੌਜਵਾਨਾਂ ਨੂੰ ਆਪਣੇ ਭਰਾਵਾਂ ਤੇ ਤੋਰ ਤੇ ਭੈਣਾਂ ਬਣਕੇ ਇਹ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਬਚਾਉਣ ਲਈ ਸਾਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ। ਬੇਸ਼ੱਕ ਤੀਆਂ ਦਾ ਤਿਓਹਾਰ ਲੜਕੀਆਂ ਲਈ ਬੜਾ ਹੀ ਸੋਹਾਵਨਾ ਤਿਓਹਾਰ ਹੈ। ਪਰ ਅੱਜ ਇਹ ਤਿਓਹਾਰ ਤਾ ਹੀ ਸੁਹਾਵਨਾ ਤਿਓਹਾਰ ਹੈ ਜੇਕਰ ਉਨ੍ਹਾਂ ਭੈਣਾਂ ਦੇ ਭਰਾ ਜੀਵਤ ਹਨ , ਜੇਕਰ ਸੁਹਾਗਨਾਂ ਦੇ ਸੁਹਾਗ ਸਲਾਮਤ ਰਹਿਣਗੇ ਜੇਕਰ ਮਾਂਵਾ ਤੇ ਪੁੱਤਰਾ ਨੂੰ ਤੱਤੀ ਵਾਹ ਨਾ ਲੱਗੇਗੀ ਤਾ ਹੀ ਇਹ ਤੀਆਂ ਦਾ ਤਿਓਹਾਰ ਰੰਗਲੇ ਰੰਗਲਾ ਤਿਓਹਾਰ ਬਣ ਸਕੇਗਾ। ਇਸ ਮੋਕੇ ਮਾਸ਼ਟਰ ਗੁਰਲਾਲ ਸਿੰਘ, ਮਾਸਟਰ ਗੁਰਦੇਵ ਸਿੰਘ, ਸੁਖਰਾਜ ਸਿੰਘ, ਨਿਸ਼ਾਨ ਸਿੰਘ, ਪ੍ਰਦੀਪ ਸਿੰਘ, ਮਹਾਬੀਰ ਸਿੰਘ, ਬਾਬਾ ਰੰਗਾ ਸਿੰਘ ਬਿਜਲੀ ਵਾਲੇ ਆਦਿ ਹਾਜਰ ਸਨ।
