ਫਿਰੋਜ਼ਪੁਰ ਦੇ DC ਨੇ ਫਿਰ ਜਿੱਤੇ ਲੋਕਾਂ ਦੇ ਦਿਲ, ਲੋਹੜੀ 'ਤੇ ਲਾਇਆ ਖੁਸ਼ੀਆਂ ਦਾ ਖੇੜਾ (ਵੀਡੀਓ)

Sunday, Jan 12, 2020 - 12:03 PM (IST)

 ਫਿਰੋਜ਼ਪੁਰ (ਸੰਨੀ, ਕੁਮਾਰ,ਮਨਦੀਪ) - ਸਰਹੱਦੀ ਜ਼ਿਲੇ ’ਚ ਪਹਿਲੀ ਵਾਰ ਲੋਕਾਂ ਨੂੰ ਮਨੋਰੰਜਨ ਦਾ ਨਵਾਂ ਸਾਧਨ ਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਦੇ ਮਹੱਤਵ ਨਾਲ ਡੀ.ਸੀ.ਚੰਦਰ ਗੈਂਦ ਨੇ ਸਾਰਾਗੜ੍ਹੀ ਰੋਡ ’ਤੇ ਰਾਹਗਿਰੀ 2020 ਸ਼ੁਰੂ ਕੀਤਾ। ਡੀ.ਸੀ ਵਲੋਂ ਕਰਵਾਇਆ ਗਏ ਇਸ ਪ੍ਰੋਗਰਾਮ ’ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਸਮਾਂ ਬੰਨ੍ਹਿਆ ਅਤੇ ਸਰਹੱਦੀ ਜ਼ਿਲੇ ਦੇ ਲੋਕਾਂ ਦੇ ਸਾਹਮਣੇ ਇਕ ਨਵੀਂ ਚੀਜ਼ ਪੇਸ਼ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਅਮਿਤ ਗੁਪਤਾ, ਡੀ.ਸੀ.ਐੱਮ. ਗਰੁੱਪ ਆਫ਼ ਸਕੂਲ ਦੇ ਸੀਈਓ ਅਨਿਰੁਧ ਗੁਪਤਾ, ਰੈੱਡ ਕਰਾਸ ਸਕੱਤਰ ਅਸ਼ੋਕ ਬਹਿਲ, ਡਾ. ਕਮਲ ਬਾਗੀ ਵਿਸ਼ੇਸ਼ ਤੌਰ ਤੇ ਪਹੁੰਚੇ। ਡੀ.ਸੀ. ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਦਾ ਉਦਘਾਟਨ ਕਰਨ ’ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਪ੍ਰਾਪਤ ਹੋਈ ਹੈ। 

PunjabKesari

ਰਾਹਗਿਰੀ 2020 ਈਵੈਂਟ ’ਚ ਹੋਣ ਵਾਲੀਆਂ ਵਿਭਿੰਨ ਪ੍ਰਤੀਯੋਗਤਾਵਾਂ ਅਤੇ ਪ੍ਰੋਗਰਾਮਾਂ ’ਚ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਦਾਸ ਐਂਡ ਬ੍ਰਾਊਨ ਵਰਲਡ ਸਕੂਲ, ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਦੂਨ ਜੂਨੀਅਰ ਸਕੂਲ, ਸ਼ਾਂਤੀ ਵਿੱਦਿਆ ਮੰਦਰ, ਡੀ.ਈ.ਵੀ. ਗਰਲਜ਼ ਸਕੂਲ, ਐੱਮ.ਐੱਲ.ਐੱਮ. ਸੀਨੀਅਰ ਸੈਕੰਡਰੀ ਸਕੂਲ ਸਮੇਤ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੇ ਕੱਪ ਅਤੇ ਬੈਲੂਨ ਵਰਗੀਆਂ ਖੇਡਾਂ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ, ਦੇਸ਼ ਦੀ ਇੱਕਜੁੱਟਤਾ ’ਚ ਪਰੋਏ ਰੱਖਣ ਦਾ ਸੰਦੇਸ਼ ਦਿੰਦੀਆਂ ਝਾਕੀਆਂ, ਪੰਜਾਬੀ ਵਿਰਾਸਤ ਤੇ ਮਕਰ ਸੰਕ੍ਰਾਂਤੀ, ਲੋਹੜੀ, ਬਸੰਤ, ਤਰਿੰਝਣ, ਪੰਜਾਬੀ ਸੱਭਿਆਚਾਰ, ਯੋਗਾ, ਸਵੱਛ ਭਾਰਤ ਵਰਗੇ ਵਿਸ਼ਿਆਂ ਤੇ ਝਾਕੀਆਂ ਤੋਂ ਇਲਾਵਾ ਮੇਰਾ ਰੰਗ ਦੇ ਬਸੰਤੀ ਚੋਲਾ, ਐ ਮੇਰੇ ਵਤਨ ਕੇ ਲੋਕੋ...ਵਰਗੇ ਗੀਤਾਂ ਨੂੰ ਸੰਗੀਤ ਦੇ ਮਾਧਿਅਮ ਨਾਲ ਗਾਇਆ। ਡੀ.ਸੀ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ’ਤੇ ਇਹ ਪਹਿਲਾ ਈਵੈਂਟ ਹੈ, ਜਿਸ ’ਚ ਸਕੂਲਾਂ ਦੇ ਵਿਦਿਆਰਥੀਆਂ ਆਨ ਰੋਡ ਆਪਣੀ ਪ੍ਰਿਤਭਾ ਦਾ ਪ੍ਰਦਰਸ਼ਨ ਕਰ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਲੋਹੜੀ ’ਤੇ ਸਜਾਈ ਝਾਕੀ ’ਚ ਦਾਸ ਐਂਡ ਬ੍ਰਾਊਨ ਸਕੂਲ ਦੇ ਵਿਦਿਆਰਥੀਆਂ ਨੇ ਜਦੋਂ ਉਨ੍ਹਾਂ ਨੂੰ ਲੋਹੜੀ ਦਾ ਗੀਤ ‘‘ਸੁੰਦਰ ਮੁੰਦਰੀਏ’’ ਸੁਣਾਇਆ ਅਤੇ ਪੰਜਾਬੀ ਬੋਲੀ ਤੋਂ ਇਲਾਵਾ ਪੰਜਾਬ ਦੇ ਮਹੱਤਵ ਦੇ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਕਾਫੀ ਖ਼ੁਸ਼ੀ ਪ੍ਰਾਪਤ ਹੋਈ। ਉਨ੍ਹਾਂ ਬੱਚਿਆਂ ਦੀ ਪ੍ਰਤਿਭਾ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦੇ ਰੂਪ ’ਚ ਰਾਸ਼ੀ  ਦਿੱਤੀ। ਉਨ੍ਹਾਂ ਇਸ ਈਵੈਂਟ ’ਚ ਡੀ.ਸੀ.ਐੱਮ. ਗਰੁੱਪ ਆਫ਼ ਸਕੂਲ ਵਲੋਂ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਲੰਗਰ ਸੇਵਾ ਫਿਰੋਜ਼ਪੁਰ ਵਲੋਂ ਹਾਜ਼ਰ ਪ੍ਰਤੀਭਾਗੀਆਂ ’ਤੇ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਲੰਗਰ ਸੇਵਾ ਦੇ ਨੁਮਾਇੰਦੇ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਇਹੋ ਜਿਹਾ ਈਵੈਂਟ ਦੇਖਿਆ ਹੈ, ਜਿਸ ’ਚ ਇਕ ਜਗ੍ਹਾ ’ਤੇ ਵਿਦਿਆਰਥੀ ਮਨੋਰੰਜਨ ਕਰ ਸਕਦੇ ਹਨ ਅਤੇ ਖੇਡਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਨ।
PunjabKesari


author

rajwinder kaur

Content Editor

Related News