ਬੀ.ਐੱਸ.ਐੱਫ. ਦੇ ਹੱਥ ਲੱਗੀ 10 ਕਰੋੜ ਦੀ ਹੈਰੋਇਨ
Thursday, Jan 03, 2019 - 03:21 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆ ਪਾਕਿ ਤਸਕਰਾਂ ਵਲੋਂ ਫੈਸਿੰਗ ਦੇ ਉਪਰੋਂ 4 ਪੈਕੇਟ ਸੁੱਟੀ ਹੈਰੋਇਨ ਨੂੰ ਬੀ.ਐੱਸ.ਐੱਫ ਨੇ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਹੈ।
ਜਾਣਕਾਰੀ ਅਨੁਸਾਰ ਭਾਰ-ਪਾਕਿ ਸਰਹੱਦ ਦੀ ਬੀ. ਓ. ਪੀ. ਹਦੈਤ ਦੇ ਇਲਾਕੇ 'ਚ ਪਾਕਿ ਤਸਕਰਾਂ ਨੇ ਫੈਸਿੰਗ ਦੇ ਉਪਰੋਂ ਹੈਰੋਇਨ ਦੇ ਪੈਕਟ ਸੁੱਟੇ ਸਨ ਅਤੇ ਬੀ. ਐੱਸ. ਐੱਫ. ਦੀ 29 ਬਟਾਲੀਅਨ ਦੇ ਫਿਰੋਜ਼ਪੁਰ ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਪਾਕਿ ਸਮੱਗਲਰ ਪਿੱਛੇ ਭੱਜ ਗਏ। ਇਸ ਤੋਂ ਬਾਅਦ ਬੀ. ਐੱਸ. ਐੱਫ. ਵਲੋਂ ਇਸ ਇਲਾਕੇ 'ਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿਸ 'ਚ ਬੀ. ਐੱਸ. ਐੱਫ. ਨੂੰ ਪਾਕਿ ਵਲੋਂ ਸੁੱਟੇ ਗਏ ਹੈਰੋਇਨ ਦੇ 4 ਪੈਕਟ ਮਿਲੇ ਹਨ। ਬਰਾਮਦ ਹੋਏ ਹੈਰੋਇਨ ਦੇ ਪੈਕੇਟ ਦਾ ਭਾਰ ਕਰੀਬ 2 ਕਿਲੋ ਹੈ ਅਤੇ ਬੀ.ਐੱਸ.ਐੱਫ. ਅਧਿਕਾਰੀਆਂ ਦੇ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 10 ਕਰੋੜ ਰੁਪਏ ਹੈ। ਦੱਸ ਦੇਈਏ ਕਿ ਬੀ.ਐੱਸ.ਐੱਫ. ਵਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿੰਨਾ ਭਾਰਤੀ ਤਸਕਰਾਂ ਨੂੰ ਡਿਲਵਰੀ ਕੀਤੀ ਜਾਣੀ ਸੀ ਅਤੇ ਅੱਗੇ ਕਿਥੇ ਪਹੁੰਚਾਉਣੀ ਸੀ।