ਵਿਆਹ ਦੇ ਚਾਅ ਵੀ ਨਹੀਂ ਹੋਏ ਸੀ ਪੂਰੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ (ਵੀਡੀਓ)

03/09/2019 4:22:41 PM

ਫਿਰੋਜ਼ਪੁਰ(ਸੰਨੀ ਚੋਪੜਾ)— ਫਿਰੋਜ਼ਪੁਰ ਵਿਚ ਇਕ ਨੌਜਵਾਨ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 25 ਫਰਵਰੀ ਤੋਂ ਲਾਪਤਾ ਸੀ ਅਤੇ ਉਸ ਦਾ ਮੋਟਰਸਾਈਕਲ ਅਤੇ ਬੈਗ ਹੁਸੈਨੀਵਾਲਾ ਨਹਿਰ ਕੰਢੇ ਪਿਆ ਮਿਲਿਆ ਸੀ। ਪੁਲਸ ਨੇ ਲਾਸ਼ ਨੂੰ ਨਹਿਰ ਵਿਚੋਂ ਕੱਢਵਾ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਸੁਨੀਲ ਦਾ ਵਿਆਹ 29 ਜਨਵਰੀ 2019 ਨੂੰ ਹੋਇਆ ਸੀ।

ਮ੍ਰਿਤਕ ਸੁਨੀਲ ਦੇ ਭਰਾ ਅਨਿਲ ਦਾ ਦੋਸ਼ ਹੈ ਕਿ ਸੁਨੀਲ ਦੀ ਪਤਨੀ, ਸਾਂਢੂ ਤੇ ਸਾਲੀ ਉਸ ਨੂੰ ਤੰਗ ਕਰ ਰਹੇ ਸਨ। ਉਸ ਨੇ ਸੁਨੀਲ ਦੀ ਮੌਤ ਲਈ ਉਸ ਦੇ ਸਹੁਰਿਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਧਰ ਮ੍ਰਿਤਕ ਦੇ ਸਾਂਢੂ ਦਾ ਕਹਿਣਾ ਹੈ ਕਿ ਸੁਨੀਲ ਦੀ ਆਪਣੇ ਪਰਿਵਾਰ ਨਾਲ ਬਣਦੀ ਨਹੀਂ ਸੀ ਤੇ ਪਿਛਲੇ 2-3 ਸਾਲਾਂ ਤੋਂ ਸੁਨੀਲ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਸੀ ਤੇ ਉਸਨੇ ਹੀ ਉਸ ਦਾ ਵਿਆਹ ਕਰਵਾਇਆ ਸੀ। ਉਥੇ ਹੀ ਐਸ.ਪੀ.ਡੀ. ਬਲਜੀਤ ਸਿੰਘ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News