ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਰੇਲਵੇ ਅੰਡਰ ਬ੍ਰਿਜ ਧੱਸਿਆ (ਤਸਵੀਰਾਂ)

Wednesday, Jul 17, 2019 - 12:50 PM (IST)

ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਰੇਲਵੇ ਅੰਡਰ ਬ੍ਰਿਜ ਧੱਸਿਆ (ਤਸਵੀਰਾਂ)

ਫਿਰੋਜ਼ਪੁਰ (ਕੁਮਾਰ, ਸੰਨੀ) - ਰੇਲਵੇ ਵਿਭਾਗ ਵਲੋਂ ਲੋਕਾਂ ਦੀ ਸਹੂਲਤਾਂ ਲਈ ਪਿੰਡਾਂ ਅਤੇ ਸ਼ਹਿਰਾਂ 'ਚ ਕਈ ਅੰਡਰ ਬ੍ਰਿਜ ਬਣਾਏ ਜਾ ਰਹੇ ਹਨ। ਕਈ ਬ੍ਰਿਜ ਸਹੀ ਤਰੀਕੇ ਨਾਲ ਨਾ ਬਣਨ ਕਰਕੇ ਅਤੇ ਕਈ ਕਮੀਆਂ ਦੇ ਚੱਲਦਿਆਂ ਬਾਰਿਸ਼ ਦੇ ਦਿਨਾਂ 'ਚ ਪਾਣੀ ਨਾਲ ਭਰ ਜਾਂਦੇ ਹਨ, ਜੋ ਰੇਲਵੇ ਵਿਭਾਗ ਦੇ ਕਰਵਾਏ ਸਾਰੇ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੰਦੇ ਹਨ। ਅਜਿਹਾ ਮਾਮਲਾ ਫਿਰੋਜ਼ਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਫਿਰੋਜ਼ਪੁਰ ਤੋਂ ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ 'ਤੇ ਪਿੰਡ ਡੋਡ ਨੇੜੇ ਬਣਿਆ ਅੰਡਰ ਬ੍ਰਿਜ ਪਾਣੀ ਨਾਲ ਭਰ ਗਿਆ ਹੈ। ਤੇਜ਼ ਬਾਰਿਸ਼ ਦੇ ਚੱਲਦਿਆਂ ਬ੍ਰਿਜ ਦੇ ਦੋਵਾਂ ਪਾਸਿਆਂ ਦੇ ਟ੍ਰੈਕ ਤੋਂ ਮਿੱਟੀ ਖਿਸਕ ਗਈ ਹੈ। 

PunjabKesari

ਇਸ ਗੱਲ ਦਾ ਪਤਾ ਲੱਗਣ 'ਤੇ ਰੇਲਵੇ ਦੇ ਲੋਕਾਂ ਅਤੇ ਪਿੰਡ ਵਾਲਿਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਸਮਝਦਾਰੀ ਵਰਤਦੇ ਹੋਏ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਰੇਲ ਗੱਡੀ ਨੂੰ ਰਸਤੇ 'ਚ ਹੀ ਰੋਕ ਦਿੱਤਾ, ਜਿਸ ਨਾਲ ਵੱਡਾ ਹਾਦਸਾ ਹੋਣੋ ਬਚ ਗਿਆ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਰੇਲਵੇ ਦੇ ਮਜ਼ਦੂਰਾਂ ਨੇ ਮਿਲ ਕੇ ਟ੍ਰੈਕ ਦੀਆਂ ਸਾਈਡਾਂ 'ਤੇ ਮਿੱਟੀ ਨਾਲ ਭਰੀਆਂ ਹੋਈਆਂ ਬੋਰੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਰੇਲ ਗੱਡੀਆਂ ਨੂੰ ਹੋਲੀ-ਹੋਲੀ ਉਥੋਂ ਦੀ ਲੰਘਾਇਆ ਗਿਆ।

PunjabKesari


author

rajwinder kaur

Content Editor

Related News