ਇਨਸਾਨੀਅਤ ਸ਼ਰਮਸਾਰ : ਫਿਰੋਜ਼ਪੁਰ ’ਚੋਂ ਬਰਾਮਦ ਹੋਇਆ ਨਵ-ਜੰਮੇ ਬੱਚੇ ਦਾ ਭਰੂਣ

Sunday, Mar 01, 2020 - 04:50 PM (IST)

ਇਨਸਾਨੀਅਤ ਸ਼ਰਮਸਾਰ : ਫਿਰੋਜ਼ਪੁਰ ’ਚੋਂ ਬਰਾਮਦ ਹੋਇਆ ਨਵ-ਜੰਮੇ ਬੱਚੇ ਦਾ ਭਰੂਣ

ਫਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ) - ਬਹੁਤ ਸਾਰੇ ਲੋਕ ਜਿਥੇ ਔਲਾਦ ਦੀ ਪੂਰਤੀ ਲਈ ਥਾਂ-ਥਾਂ ਮੱਥੇ ਰਗੜਦੇ ਅਤੇ ਔਲਾਦ ਲਈ ਸੁਖਾਂ-ਸੁੱਖਦੇ ਦਿਖਾਈ ਦਿੰਦੇ ਹਨ। ਉਥੇ ਹੀ ਸੰਸਾਰ ’ਚ ਉਹ ਲੋਕ ਵੀ ਹਨ, ਜੋ ਬਿਨਾਂ ਕਿਸੇ ਡਰ ਦੇ ਨਵ-ਜੰਮੇ ਬੰਚਿਆਂ ਨੂੰ ਨਾਲੀਆਂ-ਰੂੜੀਆਂ ਆਦਿ ਥਾਵਾਂ ’ਤੇ ਸੁੱਟ ਦਿੰਦੇ ਹਨ। ਅਜਿਹਾ ਇਕ ਮਾਮਲਾ ਫਿਰੋਜ਼ਪੁਰ ਸ਼ਹਿਰ ਸਥਿਤ ਕਸੂਰੀ ਗੇਟ ਨੇੜੇ ਸਾਹਮਣੇ ਆਇਆ ਹੈ, ਜਿਥੇ ਇਕ ਨਵ-ਜੰਮੇ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਏ.ਐੱਸ.ਆਈ., ਥਾਣਾ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਦੇ ਇਕ ਘਰ ਦੇ ਬਾਹਰ ਬੱਚੇ ਦਾ ਭਰੂਣ ਪਿਆ ਹੈ।

ਪੁਲਸ ਨੇ ਦੱਸਿਆ ਕਿ ਭਰੂਣ ਨੂੰ ਦੇਖਣ ’ਤੇ ਇਹ ਲੱਗਦਾ ਹੈ ਜਿਵੇਂ ਬੱਚੇ ਦੀ ਮੌਤ ਜਨਮ ਤੋਂ ਪਹਿਲਾਂ ਹੋ ਗਈ। ਇਸੇ ਕਰਕੇ ਕਿਸੇ ਔਰਤ ਨੇ ਬੱਚੇ ਨੂੰ ਜਨਮ ਤੋਂ ਪਹਿਲਾਂ ਗਿਰਾ ਦਿੱਤਾ ਅਤੇ ਉਸ ਦੀ ਲਾਸ਼ ਇਸ ਤਰ੍ਹਾਂ ਸੁੱਟ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਅਣਪਛਾਤੀ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News