ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਹਾਂਤ

10/27/2019 9:10:39 AM

ਫਿਰੋਜ਼ਪੁਰ (ਕੁਮਾਰ) - ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਅੱਜ ਸਵੇਰੇ ਫਿਰੋਜ਼ਪੁਰ 'ਚ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਮਲ ਸ਼ਰਮਾ ਸ਼ਨੀਵਾਰ ਦੀ ਰਾਤ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਪਣੇ ਘਰ ਆਏ ਸਨ। ਸਵੇਰੇ 7 ਵਜੇ ਦੇ ਕਰੀਬ ਜਦੋਂ ਉਹ ਸੈਰ ਕਰਨ ਲਈ ਬਾਹਰ ਗਏ ਹੋਏ ਸਨ ਤਾਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਸ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਕਾਰਨ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਪੈਦਾ ਹੋ ਗਈ।

ਕਮਲ ਸ਼ਰਮਾ ਨੂੰ ਇਸ ਤੋਂ ਪਹਿਲਾਂ ਵੀ ਇਕ ਵਾਰ ਦਿਲ ਦਾ ਦੌਰਾ ਪਿਆ ਸੀ ਪਰ ਉਸ ਸਮੇਂ ਉਹ ਠੀਕ ਹੋ ਗਏ ਸਨ। ਦਿਲ ਦੀ ਬੀਮਾਰੀ ਦੇ ਚੱਲਦੇ ਕਮਲ ਸ਼ਰਮਾ ਨੇ ਆਪਣੀ ਰਿਹਾਇਸ਼ ਚੰਡੀਗੜ੍ਹ 'ਚ ਇਸ ਕਰਕੇ ਕਰ ਲਈ ਸੀ ਕਿ ਉਥੇ ਪੀ.ਜੀ.ਆਈ. ਸਣੇ ਹਾਰਟ ਦੇ ਕਈ ਵੱਡੇ ਹਸਪਤਾਲ ਹਨ। ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਪੀ.ਜੀ.ਆਈ 'ਚ ਹੀ ਚੱਲ ਰਿਹਾ ਸੀ। ਕਾਫ਼ੀ ਸਮੇਂ ਬਾਅਦ ਉਹ ਬੀਤੇ ਦਿਨ ਦੀਵਾਲੀ ਦੇ ਤਿਉਹਾਰ ਕਰਕੇ ਆਪਣੇ ਜੱਦੀ ਘਰ ਫਿਰੋਜ਼ਪੁਰ ਵਿਖੇ ਪਰਿਵਾਰ ਸਣੇ ਤਿਉਹਾਰ ਮਨਾਉਣ ਲਈ ਆਏ ਸਨ ਪਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


rajwinder kaur

Content Editor

Related News